ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਤੇ PM ਮੋਦੀ ਵਿਚਾਲੇ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ

Monday, Sep 09, 2024 - 10:08 PM (IST)

ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਤੇ PM ਮੋਦੀ ਵਿਚਾਲੇ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ

ਨੈਸ਼ਨਲ ਡੈਸਕ : ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਭਾਰਤ ਦੇ ਅਧਿਕਾਰਤ ਦੌਰੇ 'ਤੇ ਹਨ। ਕ੍ਰਾਊਨ ਪ੍ਰਿੰਸ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ। ਉਨ੍ਹਾਂ ਦੇ ਨਾਲ ਯੂਏਈ ਸਰਕਾਰ ਦੇ ਕਈ ਮੰਤਰੀ ਅਤੇ ਵਪਾਰਕ ਵਫ਼ਦ ਵੀ ਭਾਰਤ ਆਇਆ ਹੈ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਹੈਦਰਾਬਾਦ ਹਾਊਸ 'ਚ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੀਟਿੰਗ ਹੋਈ।

ਹੈਦਰਾਬਾਦ ਹਾਊਸ 'ਚ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਵਿਚਾਲੇ ਹੈਦਰਾਬਾਦ ਹਾਊਸ 'ਚ ਇਕ ਅਹਿਮ ਬੈਠਕ ਹੋਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕ੍ਰਾਊਨ ਪ੍ਰਿੰਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ
ਕ੍ਰਾਊਨ ਪ੍ਰਿੰਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮਿਲਣਗੇ। ਇਹ ਮੀਟਿੰਗ ਭਾਰਤ ਤੇ ਯੂਏਈ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਦਿਸ਼ਾ ਵਿਚ ਇੱਕ ਅਹਿਮ ਕਦਮ ਹੈ। ਕ੍ਰਾਊਨ ਪ੍ਰਿੰਸ ਮੰਗਲਵਾਰ ਨੂੰ ਮੁੰਬਈ ਵੀ ਜਾਣਗੇ, ਜਿੱਥੇ ਉਹ ਇੱਕ ਵਪਾਰਕ ਫੋਰਮ ਵਿੱਚ ਹਿੱਸਾ ਲੈਣਗੇ। ਇਸ ਫੋਰਮ ਦਾ ਉਦੇਸ਼ ਭਾਰਤ ਅਤੇ ਯੂਏਈ ਦਰਮਿਆਨ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਦੀ ਖੋਜ ਕਰਨਾ ਹੈ।

ਭਾਰਤ-ਯੂਏਈ ਸਬੰਧਾਂ ਦੀ ਸਥਿਤੀ
ਹਾਲ ਹੀ ਦੇ ਸਾਲਾਂ ਵਿਚ, ਭਾਰਤ ਅਤੇ ਯੂਏਈ ਦੇ ਸਬੰਧ ਕਈ ਖੇਤਰਾਂ ਵਿੱਚ ਡੂੰਘੇ ਹੋਏ ਹਨ। ਇਨ੍ਹਾਂ ਖੇਤਰਾਂ ਵਿਚ ਰਾਜਨੀਤੀ, ਵਪਾਰ, ਨਿਵੇਸ਼, ਸੰਪਰਕ, ਊਰਜਾ, ਤਕਨਾਲੋਜੀ, ਸਿੱਖਿਆ ਅਤੇ ਸੱਭਿਆਚਾਰ ਸ਼ਾਮਲ ਹਨ। ਕ੍ਰਾਊਨ ਪ੍ਰਿੰਸ ਦੀ ਫੇਰੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਨਵੀਂ ਸਾਂਝੇਦਾਰੀ ਲਈ ਰਾਹ ਖੋਲ੍ਹਣ ਵਿਚ ਮਦਦ ਕਰੇਗੀ।


author

Baljit Singh

Content Editor

Related News