ਦੁਖਦ: ਮੇਘਾਲਿਆ ਦੇ ਵਿਧਾਇਕ ਦਾ ਕੋਰੋਨਾ ਕਾਰਨ ਦਿਹਾਂਤ, ਨਹੀਂ ਲਗਵਾਇਆ ਸੀ ਕੋਈ ਟੀਕਾ

Saturday, Sep 11, 2021 - 01:28 AM (IST)

ਸ਼ਿਲਾਂਗ - ਮੇਘਾਲਿਆ ਦੇ ਆਜ਼ਾਦ ਵਿਧਾਇਕ ਸਿੰਟਾਰ ਕਲਾਸ ਸੁਨ ਦਾ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਸੁਨ ਮਾਵਫਲਾਂਗ ਤੋਂ ਵਿਧਾਇਕ ਸਨ। ਉਨ੍ਹਾਂ ਨੇ ਕੋਰੋਨਾ ਜਾਂਚ ਕਰਵਾਈ ਸੀ, ਇਸ ਵਿੱਚ ਉਹ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜਦੀ ਚੱਲੀ ਗਈ ਅਤੇ ਮਾਵੰਗਪ ਵਿੱਚ ਆਪਣੇ ਰਿਹਾਇਸ਼ 'ਤੇ ਉਨ੍ਹਾਂ ਦੀ ਮੌਤ ਹੋ ਗਈ। 

ਵਿਧਾਨਸਭਾ ਦੇ ਇੱਕ ਅਧਿਕਾਰੀ ਮੁਤਾਬਕ, ਆਜ਼ਾਦ ਵਿਧਾਇਕ ਸਿੰਟਾਰ ਕਲਾਸ ਸੁਨ ਨੇ ਕੋਈ ਟੀਕਾ ਨਹੀਂ ਲਗਵਾਇਆ ਸੀ, ਇਹ ਸੂਬੇ ਦੇ ਸੱਤ ਗੈਰ-ਟੀਕਾਕਰਨ ਵਾਲੇ ਵਿਧਾਇਕਾਂ ਵਿੱਚ ਸ਼ਾਮਲ ਸਨ। ਸੁਨ ਵਾਤਾਵਰਣ 'ਤੇ ਵਿਧਾਨਸਭਾ ਕਮੇਟੀ ਦੇ ਪ੍ਰਧਾਨ ਅਤੇ ਰਾਸ਼ਟਰੀ ਫੁੱਟਬਾਲਰ ਯੂਜੀਨਸਨ ਲਿੰਗਦੋਹ ਦੇ ਪਿਤਾ ਸਨ।

ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ

ਦੱਸ ਦਈਏ ਕਿ ਸੁਨ ਦੇ ਦਿਹਾਂਤ ਤੋਂ ਬਾਅਦ 2018 ਤੋਂ ਬਾਅਦ ਤੋਂ ਮੌਜੂਦਾ ਵਿਧਾਨਸਭਾ ਨੇ ਪੰਜ ਮੈਬਰਾਂ ਨੂੰ ਗੁਆ ਦਿੱਤਾ ਹੈ। 2018 ਵਿੱਚ ਕਾਂਗਰਸ ਵਿਧਾਇਕ ਕਲੇਮੈਂਟ ਮਾਰਕ ਦੀ ਮੌਤ ਹੋ ਗਈ ਸੀ, ਉਥੇ ਹੀ ਪ੍ਰਧਾਨ ਡੋਨਕੁਪਰ ਰਾਏ  ਨੇ 2019 ਵਿੱਚ ਅੰਤਿਮ ਸਾਹ ਲਈ। ਇਸ ਸਾਲ ਕਾਂਗਰਸ ਦੇ ਦੋ ਹੋਰ ਵਿਧਾਇਕ ਡੇਵਿਡ ਏ ਨੋਂਗਰੁਮ ਅਤੇ ਡਾ. ਆਜ਼ਾਦ ਜਮਾਨ ਦਾ 2 ਫਰਵਰੀ ਅਤੇ 4 ਮਾਰਚ ਨੂੰ ਦਿਹਾਂਤ ਹੋ ਗਿਆ ਸੀ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News