ਨੌਰਾਤਿਆਂ 'ਤੇ ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਮਾਤਾ ਵੈਸ਼ਣੋ ਦੇਵੀ ਦਾ ਦਰਬਾਰ

10/03/2020 10:33:36 AM

ਨੈਸ਼ਨਲ ਡੈਸਕ—ਇਸ ਮਹੀਨੇ ਦੀ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਨੌਰਾਤਿਆਂ 'ਤੇ ਪਵਿੱਤਰ ਸੋਨੇ ਨਾਲ ਬਣੀ ਪ੍ਰਾਚੀਨ ਗੁਫਾ ਦੇ ਕੰਪਲੈਕਸ ਦੇ ਨਾਲ ਲੱਗਦੀਆਂ ਗੁਫਾਵਾਂ ਨੂੰ ਦੇਸੀ-ਵਿਦੇਸ਼ੀ ਫਲ ਅਤੇ ਫੁੱਲਾਂ ਨਾਲ ਸਜਾਇਆ ਜਾਵੇਗਾ। ਇਹੀ ਨਹੀਂ ਭਵਨ 'ਚ ਥਾਂ-ਥਾਂ 'ਤੇ ਵਿਸ਼ਾਲ ਸੁਆਗਤ ਦੁਆਰ ਵੀ ਬਣਾਏ ਜਾਣਗੇ। ਇਨ੍ਹਾਂ ਸੁਆਗਤ ਦੁਆਰਾਂ 'ਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਮਾਂ ਵੈਸ਼ਣੋ ਦੇਵੀ ਦੀਆਂ ਪਵਿੱਤਰ ਅਤੇ ਅਲੌਕਿਕ ਪਿੰਡੀਆਂ ਦੀ ਸਜ਼ਾਵਟ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ ਮਾਂ ਵੈਸ਼ਣੋ ਦੇਵੀ ਦੇ ਭਵਨ ਦੀ ਸਜ਼ਾਵਟ ਰਸਮੀ ਤੌਰ 'ਤੇ ਹਰ ਸਾਲ ਚੇਤ ਦੇ ਮਹੀਨੇ ਅਤੇ ਸ਼ਾਰਦੀ ਨੌਰਾਤਿਆਂ 'ਚ ਕੀਤੀ ਜਾਂਦੀ ਹੈ, ਪਰ ਇਸ ਵਾਰ ਜਾਰੀ ਕੋਰੋਨਾ ਲਾਗ ਦੇ ਚੱਲਦੇ ਕਿਤੇ ਨਾ ਕਿਤੇ ਸ਼ਰਧਾਲੂਆਂ ਦੇ ਦਿਲਾਂ 'ਚ ਖਦਸ਼ਾ ਸੀ ਕਿ ਇਸ ਵਾਰ ਵੀ ਵੈਸ਼ਣੋ ਦੇਵੀ ਭਵਨ 'ਤੇ ਸਜ਼ਾਵਟ ਦੇਖਣ ਨੂੰ ਮਿਲੇਗੀ। ਲੋਕਾਂ ਦੇ ਖਦਸ਼ਿਆਂ ਨੂੰ ਦੂਰ ਕਰਦੇ ਹੋਏ ਸ਼੍ਰਾਈਨ ਬੋਰਡ ਨੇ ਕਿਹਾ ਕਿ ਵੈਸ਼ਣੋ ਦੇਵੀ ਦੇ ਭਵਨ ਦੀ ਰਸਮੀ ਤੌਰ 'ਤੇ ਸਜ਼ਾਵਟ 'ਚ ਕੋਰੋਨਾ ਕਾਲ ਦੇ ਦੌਰਾਨ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਭਵਨ ਦੀ ਪੂਰੀ ਸਜ਼ਾਵਟ ਲਈ ਭਾਰਤ ਵੱਲੋਂ ਸ਼੍ਰੀਲੰਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਬ੍ਰਿਟੇਨ ਆਦਿ ਤੋਂ ਵਿਸ਼ੇਸ਼ ਰੂਪ ਨਾਲ ਫਲ ਅਤੇ ਫੁੱਲ ਮੰਗਵਾਏ ਜਾਣਗੇ। ਸਜ਼ਾਵਟ ਦਾ ਕੰਮ ਸਮੇਂ 'ਤੇ ਸ਼ੁਰੂ ਹੋਵੇ, ਇਸ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।  
ਲਖਨਪੁਰ ਵਿਖੇ ਵਿਸ਼ੇਸ਼ ਕਾਊਂਟਰ ਸਥਾਪਿਤ ਕਰਨ ਦਾ ਫ਼ੈਸਲਾ
ਇਸ ਮੌਕੇ ਦੇਸ਼ ਭਰ 'ਚੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਂ ਵੈਸ਼ਣੋ ਦੇਵੀ ਯਾਤਰਾ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ (ਐੱਸ.ਐੱਮ.ਵੀ.ਡੀ.ਐੱਸ.ਬੀ.) ਨੇ ਜੰਮੂ-ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਨਾਲ ਪ੍ਰਵੇਸ਼ ਦੁਆਰ ਲਖਨਪੁਰ ਵਿਖੇ ਵਿਸ਼ੇਸ਼ ਕਾਊਂਟਰ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਪਹਿਲੇ ਨੌਰਾਤੇ ਤੋਂ ਇਕ ਦਿਨ ਪਹਿਲਾਂ ਕਾਊਂਟਰ ਸਥਾਪਿਤ ਕਰ ਦਿੱਤਾ ਜਾਵੇਗਾ। 
ਵੈਸ਼ਣੋ ਦੇਵੀ ਮਾਰਗ 'ਤੇ ਘੋੜਾ, ਪਿੱਠੂ ਅਤੇ ਪਾਲਕੀ ਦੀ ਸੁਵਿਧਾ ਹੋਵੇਗੀ ਬਹਾਲ
ਜਾਣਕਾਰੀ ਮੁਤਾਬਕ ਬੋਰਡ ਨੇ ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਵਿਧਾ ਲਈ ਹੋਰ ਵੀ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ। ਵੈਸ਼ਣੋ ਦੇਵੀ ਯਾਤਰਾ ਮਾਰਗ 'ਤੇ ਘੋੜਾ, ਪਿੱਠੂ ਅਤੇ ਪਾਲਕੀ ਆਦਿ ਦੀ ਸੁਵਿਧਾ ਬਹਾਲ ਕੀਤੀ ਜਾਵੇਗੀ ਅਤੇ ਯਾਤਰਾ ਮਾਰਗ 'ਤੇ ਹਰ ਤਰ੍ਹਾਂ ਦੀਆਂ ਦੁਕਾਨਾਂ ਵੀ ਸ਼ੁਰੂ ਕਰ ਦਿੱਤੀ ਜਾਣਗੀਆਂ।


Aarti dhillon

Content Editor

Related News