ਮਾਤਾ ਵੈਸ਼ਨੋ ਦੇਵੀ ਗਏ ਸ਼ਰਧਾਲੂ ਨੇ ਤੋੜਿਆ ਦਮ, ਖ਼ਬਰ ਫੈਲਦੇ ਹੀ ਮਚੀ ਹਫੜਾ-ਦਫੜੀ

Tuesday, Apr 08, 2025 - 08:55 PM (IST)

ਮਾਤਾ ਵੈਸ਼ਨੋ ਦੇਵੀ ਗਏ ਸ਼ਰਧਾਲੂ ਨੇ ਤੋੜਿਆ ਦਮ, ਖ਼ਬਰ ਫੈਲਦੇ ਹੀ ਮਚੀ ਹਫੜਾ-ਦਫੜੀ

ਜੰਮੂ- ਕੋਲਕਾਤਾ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਆਏ ਇਕ ਸ਼ਰਧਾਲੂ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰ ਨਾਇਕ (50) ਪੁੱਤਰ ਹਰੁ ਨਾਇਕ ਨਿਵਾਸੀ ਬੁਰਦਵਾਂ, ਕੋਲਕਾਤਾ ਦੇ ਰੂਪ 'ਚ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜਾਣਕਾਰੀ ਮੁਤਾਬਕ, ਵਿਅਕਤੀ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਆਇਆ ਸੀ। ਜਦੋਂ ਉਹ ਵਾਪਸੀ 'ਤੇ ਬੇਹੋਸ਼ ਹੋ ਗਿਆ ਤਾਂ ਉਸਦੇ ਪਰਿਵਾਰ ਵਾਲੇ ਉਸਨੂੰ ਸਿੱਦਾ ਦੇ ਐੱਸਸੀਓਐੱਮ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ।


author

Rakesh

Content Editor

Related News