ਮਾਤਾ ਜਵਾਲਾ ਜੀ ਦੇ ਮੰਦਰ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਦਰੱਖ਼ਤ ''ਚ ਜਾ ਵੱਜੀ ਕਾਰ

Thursday, Jun 12, 2025 - 02:10 PM (IST)

ਮਾਤਾ ਜਵਾਲਾ ਜੀ ਦੇ ਮੰਦਰ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਦਰੱਖ਼ਤ ''ਚ ਜਾ ਵੱਜੀ ਕਾਰ

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਜੋਲਸੱਪਰ ਪਿੰਡ ਨੇੜੇ ਵੀਰਵਾਰ ਨੂੰ ਇਕ 'ਐੱਸਯੂਵੀ' ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਇਕ ਪਰਿਵਾਰ ਦੇ 6 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸੇ 'ਚ 2 ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਰਿਵਾਰ ਕਾਂਗੜਾ ਜ਼ਿਲ੍ਹੇ 'ਚ ਮਾਤਾ ਜਵਾਲਾ ਜੀ ਮੰਦਰ ਜਾ ਰਿਹਾ ਸੀ। ਪੁਲਸ ਅਨੁਸਾਰ ਚਾਰ ਔਰਤਾਂ ਸਣੇ ਸਾਰੇ ਜ਼ਖ਼ਮੀਆਂ ਨੂੰ ਨੇੜੇ ਦੇ ਇਕ ਨਿੱਜੀ ਕਲੀਨਿਕ ਲਿਜਾਇਆ ਗਿਆ ਅਤੇ ਫਿਰ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਮੀਰਪੁਰ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਹਾਦਸੇ 'ਚ ਜ਼ਖ਼ਮੀ ਠਿਯੋਗ (ਸ਼ਿਮਲਾ) ਵਾਸੀ ਚੈਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣੀ ਨਵੀਂ 'ਐੱਸਯੂਵੀ' ਕਾਰ 'ਤੇ ਮੰਦਰ ਦਰਸ਼ਨ ਲਈ ਜਾ ਰਿਹਾ ਸੀ, ਉਦੋਂ ਇਹ ਹਾਦਸਾ ਵਾਪਰਿਆ। ਹਾਦਸੇ 'ਚ 'ਐੱਸਯੂਵੀ' ਕਾਰ ਨੁਕਸਾਨੀ ਗਈ। ਨਾਦੌਨ ਥਾਣਾ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News