ਮਾਸਕ ਨਹੀਂ ਤਾਂ ਕੀ ਕੋਰੋਨਾਵਾਇਰਸ ਨਾਲ ਨਜਿੱਠੇਗਾ ‘ਗਰੀਬ ਦਾ ਤੌਲੀਆ’

04/05/2020 6:16:50 PM

ਲਖਨਊ (ਭਾਸ਼ਾ)-ਪਿੰਡਾਂ ’ਚ ਤਪਦੀ ਦੁਪਹਿਰ ’ਚ ਪਸੀਨਾ ਪੂੰਝਣ, ਮੀਂਹ ’ਚ ਸਿਰ ਢਕਣ ਅਤੇ ਠੰਡ ’ਚ ਕੰਨਾਂ ’ਤੇ ਬੰਨ੍ਹਣ ਦੇ ਕੰਮ ਆਉਣ ਵਾਲਾ ਤੌਲੀਆ (ਗਮਛਾ) ਹੁਣ ਕੋਰੋਨਾ ਮਹਾਮਾਰੀ ’ਚ ਮਾਸਕ ਦੇ ਬਦਲ ਦੇ ਤੌਰ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਹਿ ਦਿੱਤਾ ਹੈ ਕਿ ਲਾਕਡਾਊਨ ’ਚ ਅਤੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਜੇਕਰ ਘਰ ਤੋਂ ਬਾਹਰ ਨਿਕਲੋ ਤਾਂ ਚਿਹਰਾ ਢਕਕੇ ਹੀ ਨਿਕਲੋ।

ਮਾਸਕ ਦੇ ਨਾਲ ਗਮਛਾ ਅਤੇ ਦੁੱਪਟਾ ਵੀ ਇਸਦਾ ਬਦਲ ਹੋ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾੜੀ ਨੇ ਕੋਵਿਡ-19 ਦੀ ਉੱਤਰ ਪੱਧਰੀ ਸਮੀਖਿਆ ਦੇ ਕ੍ਰਮ ’ਚ ਪ੍ਰਦੇਸ਼ ਦੇ ਸਾਰੇ ਮੰਡਲ ਆਯੁਕਤਾਂ ਅਤੇ ਡੀ. ਸੀਜ਼. ਅਤੇ ਪੁਲਸ ਕਮਿਸ਼ਨਰ ਨੂੰ ਇਸ ਬਾਰੇ ਨਿਰਦੇਸ਼ ਦਿੱਤੇ ਹਨ। ਤਮਿਲਨਾਡੁ, ਮਹਾਰਾਸ਼ਟਰ ਅਤੇ ਦਿੱਲੀ 'ਚ ਇਕ ਹੀ ਦਿਨ 'ਚ ਕੋਰੋਨਾਵਾਇਰਸ ਦੇ 74,67 ਅਤੇ 59 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਪ੍ਰਭਾਵਿਤਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਦੇਸ਼ 'ਚ ਪ੍ਰਭਾਵਿਤਾਂ ਦੀ ਗਿਣਤੀ 3577 'ਤੇ ਪਹੁੰਚ ਗਈ ਹੈ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 83 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 505 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।


Karan Kumar

Content Editor

Related News