ਘੱਟ ਉਮਰ ’ਚ ਔਰਤਾਂ ਦਾ ਵਿਆਹ ਬਣਦਾ ਹੈ ਡਿਪਰੈਸ਼ਨ ਦਾ ਕਾਰਨ, ਖੁਦਕੁਸ਼ੀ ਲਈ ਹੁੰਦੀਆਂ ਹਨ ਪ੍ਰੇਰਿਤ

Wednesday, Nov 23, 2022 - 01:02 PM (IST)

ਜਲੰਧਰ (ਨੈਸ਼ਨਲ ਡੈਸਕ)- ਘੱਟ ਉਮਰ ’ਚ ਹੀ ਔਰਤਾਂ ਦੇ ਵਿਆਹ ਕਾਰਨ ਉਹ ਡਿਪਰੈਸ਼ਨ ਅਤੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਲੈਂਸੇਟ ਜਰਨਲ ’ਚ ਪ੍ਰਕਾਸ਼ਿਤ ਹੋਏ ਇਕ ਅਧਿਐਨ ਦੇ ਅਨੁਸਾਰ, ਘੱਟ ਉਮਰ ’ਚ ਨਵ-ਵਿਆਹੁਤਾ ਔਰਤਾਂ ’ਚ ਡਿਪਰੈਸ਼ਨ ਹੋਣ ਦੀ ਸੰਭਾਵਨਾ ਅਣਵਿਆਹੀਆਂ ਔਰਤਾਂ ਨਾਲੋਂ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹੀਆਂ ਔਰਤਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਹਨ। ਇਹ ਅਧਿਐਨ ਆਸਟ੍ਰੇਲੀਆ ਅਤੇ ਭਾਰਤ ਦੇ ਰਿਸਰਚ ਵਲੋਂ ਕੀਤਾ ਗਿਆ ਹੈ। ਅਧਿਐਨ ਮਡਰੋਕ ਚਿਲਡਰਨ ਰਿਸਰਚ ਇੰਸਟੀਚਿਊਟ, ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਮੈਲਬੌਰਨ ਦੀ ਯੂਨੀਵਰਸਿਟੀ ਦੇ ਰਿਸਰਚ ਨੇ ਕੀਤਾ ਹੈ।

ਇਹ ਵੀ ਪੜ੍ਹੋ: ਜੰਗ ਤੋਂ ਅੱਕੇ ਯੂਕ੍ਰੇਨੀ ਮਰਦ ਐਡਲਟ ਨਾਈਟ ਕਲੱਬਾਂ ’ਚ ਟਾਪਲੈੱਸ ਕੁੜੀਆਂ ’ਤੇ ਲੁਟਾ ਰਹੇ ਹਨ ਨੋਟ

ਖੁਦਕੁਸ਼ੀ ਦਾ ਮੰਨ ’ਚ ਵਿਚਾਰ ਆਉਣਾ

ਇਸ ਸਰਵੇਖਣ ’ਚ ਇਹ ਪਾਇਆ ਗਿਆ ਕਿ ਨਵ-ਵਿਆਹੁਤਾ ਔਰਤਾਂ ਦੀ ਸੰਖਿਆ ਅਣਵਿਆਹੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। 16.3 ਫੀਸਦੀ ਔਰਤਾਂ ’ਚ ਡਿਪਰੈਸ਼ਨ ਦੇ ਲੱਛਣ ਸਨ, ਇਸ ਤੋਂ ਇਲਾਵਾ ਜੋ ਅਣਵਿਆਹੀਆਂ ਸਨ, ਉਨ੍ਹਾਂ ’ਚ ਡਿਪਰੈਸ਼ਨ ਤੋਂ ਸਿਰਫ਼ 9.1 ਫੀਸਦੀ ਔਰਤਾਂ ਪੀੜਤ ਸਨ। ਅਧਿਐਨ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਵ-ਵਿਆਹੁਤਾ ਔਰਤਾਂ ਦੇ ਮੰਨ ’ਚ ਖੁਦਕੁਸ਼ੀ ਦੇ ਵਿਚਾਰ ਜ਼ਿਆਦਾ ਆਉਂਦੇ ਹਨ। ਅਣਵਿਆਹੀਆਂ ਔਰਤਾਂ ’ਚ 5.3 ਫ਼ੀਸਦੀ ਔਰਤਾਂ ’ਚ ਖ਼ੁਦਕੁਸ਼ੀ ਦਾ ਖ਼ਿਆਲ ਨਹੀਂ ਆਉਂਦਾ। ਖੋਜਕਰਤਾਵਾਂ ਦੇ ਅਨੁਸਾਰ, 2015-16 ਤੋਂ 2018-19 ਦੇ ਵਿਚਕਾਰ, ਲਗਭਗ 1825 ਔਰਤਾਂ ਦਾ ਵਿਆਹ ਹੋ ਗਿਆ ਸੀ। ਖੋਜ ਦੇ ਅਨੁਸਾਰ, ਲਗਭਗ 20 ਫੀਸਦੀ ਔਰਤਾਂ ਨੇ ਭਾਵਨਾਤਮਕ ਸ਼ੋਸ਼ਣ, 24 ਫੀਸਦੀ ਨੇ ਸਰੀਰਕ ਸ਼ੋਸ਼ਣ ਅਤੇ 36.2 ਫੀਸਦੀ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ। ਦੁਰਵਿਵਹਾਰ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ’ਚ ਲਗਭਗ 58.5 ਫੀਸਦੀ ਡਿਪਰੈਸ਼ਨ ਦੇ ਗੰਭੀਰ ਲੱਛਣ ਨਜ਼ਰ ਆਏ ਸਨ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਦਾ ਵੱਡਾ ਬਿਆਨ, ਭਾਜਪਾ ਦੇ ਸ਼ਾਸਨ 'ਚ ਭਾਰਤ-ਪਾਕਿ ਦੇ ਚੰਗੇ ਸਬੰਧਾਂ ਦੀ ਕੋਈ ਗੁੰਜਾਇਸ਼ ਨਹੀਂ

ਯੂਪੀ ਬਿਹਾਰ ਦੀਆਂ ਔਰਤਾਂ ’ਤੇ ਸਰਵੇਖਣ

ਤੁਹਾਨੂੰ ਦੱਸ ਦੇਈਏ ਕਿ ਖੋਜਕਰਤਾਵਾਂ ਨੇ ਦੋ ਵਾਰ ਅਧਿਐਨ ਕੀਤਾ ਹੈ। 2015-16 ਅਤੇ 2018-19 ’ਚ ਲਗਭਗ 7864 ਔਰਤਾਂ ’ਤੇ ਅਧਿਐਨ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਨਵ-ਵਿਆਹੁਤਾ ਔਰਤਾਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਗੈਰ-ਵਿਆਹੀਆਂ ਦੇ ਮੁਕਾਬਲੇ ਜ਼ਿਆਦਾ ਸੀ। ਇਹ ਸਰਵੇਖਣ ਯੂਪੀ ਬਿਹਾਰ ਦੀਆਂ 7864 ਔਰਤਾਂ ’ਤੇ ਵੀ ਕੀਤਾ ਗਿਆ ਹੈ। ਯੂਪੀ ਬਿਹਾਰ ਦੀਆਂ ਔਰਤਾਂ ’ਤੇ ਸਰਵੇਖਣ ਇਸ ਲਈ ਕੀਤਾ ਗਿਆ ਕਿਉਂਕਿ ਇੱਥੇ ਔਰਤਾਂ ਦਾ ਵਿਆਹ ਘੱਟ ਉਮਰ ’ਚ ਕਰ ਦਿੱਤਾ ਜਾਂਦਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ 2019-20 ਦੇ ਅਨੁਸਾਰ, ਬਿਹਾਰ ’ਚ ਲਗਭਗ 40.3 ਫੀਸਦੀ ਲੜਕੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਯੂਪੀ ’ਚ 18.8 ਫੀਸਦੀ ਲੜਕੀਆਂ ਦਾ ਵਿਆਹ ਘੱਟ ਉਮਰ ’ਚ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸੈਰ ਸਪਾਟਾ ਵਿਭਾਗ ਨੇ ਭੇਜਿਆ ਨੋਟਿਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News