ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਭਾਜਪਾ ਨੇਤਾ ਦਾ ਕੀਤਾ ਕਤਲ

02/06/2023 5:55:21 PM

ਜਗਦਲਪੁਰ (ਵਾਰਤਾ)- ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਬੀਜਾਪੁਰ ’ਚ ਨਕਸਲੀਆਂ ਨੇ ਇਕ ਵਿਆਹ ਸਾਮਾਰੋਹ ’ਚ ਸ਼ਾਮਲ ਹੋਣ ਪੁੱਜੇ ਭਾਰਤੀ ਜਨਤਾ ਪਾਟਰੀ (ਭਾਜਪਾ) ਦੇ ਇਕ ਨੇਤਾ ਦੀ ਤੇਜ਼ਧਾਰ ਹਥਿਆਰ ਵਲੋਂ ਕਤਲ ਕਰ ਦਿੱਤੀ। ਐਡੀਸ਼ਨਲ ਪੁਲਸ ਸੁਪਰਡੈਂਟ ਚੰਦਰਕਾਂਤ ਗਵਰਨਾ ਨੇ ਦੱਸਿਆ ਕਿ ਭਾਜਪਾ ਦੇ ਉਸੂਰ ਮੰਡਲ ਮੁਖੀ ਨੀਲਕੰਠ ਕਾਕੇਮ ਆਪਣੇ ਸਹੁਰੇ ਪਿੰਡ ਪੇਂਕਰਮ ਐਤਵਾਰ ਨੂੰ ਆਏ ਸਨ। ਇਹ ਇਲਾਕਾ ਨਕਸਲ ਪ੍ਰਭਾਵਿਤ ਹੈ। ਪਿੰਡ 'ਚ ਸਾਦੇ ਕੱਪੜਿਆਂ 'ਚ ਪਹਿਲਾਂ ਤੋਂ ਨਕਸਲੀ ਮੌਜੂਦ ਸਨ। ਉਨ੍ਹਾਂ ਨੇ ਕੁਹਾੜੀ ਅਤੇ ਚਾਕੂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਇਸ ਵਿਚ ਪਤੀ ਨੂੰ ਨਕਸਲੀਆਂ ਨਾਲ ਘਿਰਿਆ ਦੇ ਪਤਨੀ ਲਲਿਤਾ ਹਥਿਆਰਬੰਦ ਤਿੰਨ ਨਕਸਲੀਆਂ ਨਾਲ ਭਿੜ ਗਈ ਪਰ ਨਕਸਲੀਆਂ ਨੇ ਚਾਕੂ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਲਲਿਤਾ ਅਤੇ ਨੀਲਕੰਠ ਦੇ ਤਿੰਨ ਛੋਟੇ-ਛੋਟੇ ਬੱਚੇ ਕੋਲ ਹੀ ਖੜ੍ਹੇ ਰਹੇ। ਨਕਸਲੀਆਂ ਨੇ ਪਤਨੀ ਅਤੇ ਬੱਚਿਆਂ ਦੇ ਸਾਹਮਣੇ ਹੀ ਨੀਲਕੰਠ ਦਾ ਕਤਲ ਕਰ ਦਿੱਤਾ। ਨੀਲਕੰਠ 15 ਸਾਲਾਂ ਤੋਂ ਉਸੂਰ ਦੇ ਮੰਡਲ ਮੁਖੀ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ। ਨਕਸਲੀਆਂ ਨੇ ਨੀਲਕੰਠ 'ਤੇ ਸਲਵਾ ਜੁਡੂਮ ਅੰਦੋਲਨ 'ਚ ਹਿੱਸਾ ਲੈਣ, ਆਵਾਪੱਲੀ ਪੁਲਸ ਨਾਲ ਮਿਲ ਕੇ ਪਿੰਡ ਵਾਸੀਆਂ, ਔਰਤਾਂ ਨੂੰ ਪਰੇਸ਼ਾਨ ਕਰਨ, ਪਿੰਡ ਵਾਸੀਆਂ ਨੂੰ ਜੇਲ੍ਹ ਭੇਜਣ ਦੀ ਸਾਜਿਸ਼ ਰਚਣ ਅਤੇ ਮੁਖਬਰ ਹੋਣ ਦੇ ਦੋਸ਼ ਲਗਾਏ ਹਨ। ਪੁਲਸ ਨੇ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।


DIsha

Content Editor

Related News