PM ਨਰਿੰਦਰ ਮੋਦੀ ਨੇ ਕੀਤੀ 'ਮਨ ਕੀ ਬਾਤ', ਜਾਣੋ ਕੀ ਬੋਲੇ

Sunday, Nov 29, 2020 - 11:29 AM (IST)

PM ਨਰਿੰਦਰ ਮੋਦੀ ਨੇ ਕੀਤੀ 'ਮਨ ਕੀ ਬਾਤ', ਜਾਣੋ ਕੀ ਬੋਲੇ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਰਾਸ਼ਟਰ ਨੂੰ ਸੰਬੋਧਿਤ ਕਰ ਰਹੇ ਹਨ। ਉਨ੍ਹਾਂ ਦਾ ਇਹ ਪ੍ਰੋਗਰਾਮ ਕੋਰੋਨਾ ਆਫ਼ਤ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਅੰਦੋਲਨ ਦਰਮਿਆਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਕਿਹਾ ਕਿ ਇਕ ਖੁਸ਼ਖ਼ਬਰੀ ਸੁਣ ਰਿਹਾ ਹਾਂ। ਕੈਨੇਡਾ ਤੋਂ ਮਾਂ ਅੰਨਪੂਰਨਾ ਦੇਵੀ ਦੀ ਮੂਰਤੀ ਵਾਪਸ ਆਈ, ਇਸ ਲਈ ਕੈਨੇਡਾ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਸ ਮੂਰਤੀ ਦਾ ਵਾਪਸ ਆਉਣਾ ਸਾਡੇ ਲਈ ਸੁਖ਼ਦ ਹੈ। ਮਾਤਾ ਅੰਨਪੂਰਨਾ ਦੀ ਮੂਰਤੀ ਵਾਂਗ ਹੀ ਸਾਡੀ ਵਿਰਾਸਤ ਦੀਆਂ ਅਨੇਕ ਵਿਰਾਸਤਾਂ ਕੌਮਾਂਤਰੀ ਗਿਰੋਹਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਮਾਤਾ ਅੰਨਪੂਰਨਾ ਦਾ ਕਾਸ਼ੀ ਤੋਂ ਬਹੁਤ ਹੀ ਵਿਸ਼ੇਸ਼ ਸਬੰਧ ਹੈ। 

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੱਲ੍ਹ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦਿੰਦਾ ਹੈ। ਵੈਨਕੂਵਰ ਤੋਂ ਲੈ ਕੇ ਵੈਲਿੰਗਟਨ ਤੱਕ, ਸਿੰਗਾਪੁਰ ਤੋਂ ਲੈ ਕੇ ਸਾਊਥ ਅਫ਼ਰੀਕਾ ਤੱਕ ਉਨ੍ਹਾਂ ਦੇ ਸੰਦੇਸ਼ ਹਰ ਪਾਸੇ ਸੁਣਾਈ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਹਾ ਗਿਆ ਹੈ-ਸੇਵਕ ਨੂੰ ਸੇਵਾ ਬਣ ਆਈ, ਯਾਨੀ ਕਿ ਸੇਵਕ ਦਾ ਕੰਮ ਸੇਵਾ ਕਰਨਾ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਮੇਰੇ 'ਤੇ ਵਿਸ਼ੇਸ਼ ਕ੍ਰਿਪਾ ਰਹੀ, ਜੋ ਉਨ੍ਹਾਂ ਨੇ ਮੈਨੂੰ ਹਮੇਸ਼ਾ ਆਪਣੇ ਕੰਮਾਂ ਵਿਚ ਬਹੁਤ ਕਰੀਬ ਜੋੜਿਆ। ਗੁਰੂ ਨਾਨਕ ਦੇਵੀ ਜੀ ਹੀ ਸਨ, ਜਿਨ੍ਹਾਂ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਅਤੇ ਅੱਜ ਅਸੀਂ ਦੇਖਿਆ ਕਿ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਨੇ ਕਿਸ ਤਰ੍ਹਾਂ ਕੋਰੋਨਾ ਆਫ਼ਤ ਦੇ ਇਸ ਸਮੇਂ 'ਚ ਲੋਕਾਂ ਨੂੰ ਭੋਜਨ ਛਕਾਉਣ ਦੀ ਆਪਣੀ ਪਰੰਪਰਾ ਜਾਰੀ ਰੱਖੀ ਹੈ। ਮਨੁੱਖਤਾ ਦੀ ਸੇਵਾ ਦੀ ਇਹ ਪਰੰਪਰਾ ਸਾਡੇ ਲਈ ਲਗਾਤਾਰ ਪ੍ਰੇਰਣਾ ਦਾ ਕੰਮ ਕਰਦੀ ਹੈ।


author

Tanu

Content Editor

Related News