ਮਨਮੋਹਨ ਸਿੰਘ ਨੂੰ ਅਰਥਸ਼ਾਸਤਰੀ ਵਜੋਂ ਉਨ੍ਹਾਂ ਦੇ ਯੋਗਦਾਨ ਲਈ ਕੀਤਾ ਜਾਵੇਗਾ ਯਾਦ : CM ਸੁੱਖੂ

Friday, Dec 27, 2024 - 03:13 PM (IST)

ਮਨਮੋਹਨ ਸਿੰਘ ਨੂੰ ਅਰਥਸ਼ਾਸਤਰੀ ਵਜੋਂ ਉਨ੍ਹਾਂ ਦੇ ਯੋਗਦਾਨ ਲਈ ਕੀਤਾ ਜਾਵੇਗਾ ਯਾਦ : CM ਸੁੱਖੂ

ਸ਼ਿਮਲਾ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਡੂੰਘਾ ਦੁਖ ਜ਼ਾਹਰ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਅਰਥਸ਼ਾਸਤਰੀ ਅਤੇ ਰਾਜਨੇਤਾ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਅਤੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ 'ਚ ਵੀਰਵਾਰ ਰਾਤ ਦਿੱਲੀ ਦੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) 'ਚ ਦਿਹਾਂਤ ਹੋ ਗਿਆ। ਸਿੰਘ ਨੂੰ ਇਕ ਮਹਾਨ ਅਤੇ ਦੂਰਦਰਸ਼ੀ ਨੇਤਾ ਵਜੋਂ ਯਾਦ ਕਰਦੇ ਹੋਏ ਸੁੱਖੂ ਨੇ ਆਪਣੇ ਸੋਗ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਰਾਸ਼ਟਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸੁੱਖੂ ਨੇ ਕਿਹਾ ਕਿ ਸਿੰਘ ਦੇ ਕਾਰਜਕਾਲ ਦੌਰਾਨ ਭਾਰਤ ਨੇ ਵੱਖ-ਵੱਖ ਖੇਤਰਾਂ 'ਚ ਤਰੱਕੀ ਕੀਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਅਤੇ ਯੋਜਨਾਵਾਂ ਨਾਲ ਦੇਸ਼ ਨੂੰ ਇਕ ਨਵੀਂ ਗਲੋਬਲ ਪਛਾਣ ਹਾਸਲ ਕਰਨ 'ਚ ਮਦਦ ਮਿਲੀ। ਸੁੱਖੂ ਨੇ ਇਤਿਹਾਸਕ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕਰਨ ਲਈ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ,''ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਇਤਿਹਾਸਕ ਫ਼ੈਸਲੇ ਲਏ, ਜਿਸ ਨਾਲ ਸਮਾਜ ਅਤੇ ਅਰਥਵਿਵਸਥਾ 'ਚ ਸਕਾਰਾਤਮਕ ਤਬਦੀਲੀ ਆਈ।'' ਉਨ੍ਹਾਂ ਕਿਹਾ ਕਿ ਸਿੰਘ ਦੀ ਅਗਵਾਈ 'ਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਲਾਗੂ ਕੀਤਾ ਗਿਆ, ਜੋ ਸਮਾਜ ਦੇ ਗਰੀਬ ਅਤੇ ਨਜ਼ਰਅੰਦਾਜ ਹੋ ਰਹੇ ਵਰਗਾਂ ਨੂੰ ਰੁਜ਼ਗਾਰ ਉਪਲੱਬਧ ਕਰਵਾਉਣ 'ਚ ਇਕ ਇਤਿਹਾਸਕ ਕਦਮ ਸਾਬਿਤ ਹੋਇਆ। ਮੁੱਖ ਮੰਤਰੀ ਨੇ ਕਿਹਾ,''ਸੂਚਨਾ ਦਾ ਅਧਿਕਾਰ ਐਕਟ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਸ ਕੀਤਾ ਗਿਆ, ਜਿਸ ਨਾਲ ਸਰਕਾਰੀ ਪ੍ਰਕਿਰਿਆ 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਹੋਈ। ਉਨ੍ਹਾਂ ਦੇ ਕਾਰਜਕਾਲ 'ਚ ਕਈ ਹੋਰ ਮਹੱਤਵਪੂਰਨ ਕਾਨੂੰਨ ਵੀ ਬਣਾਏ ਗਏ, ਜਿਸ ਨਾਲ ਰਾਸ਼ਟਰ ਦੀ ਤਰੱਕੀ ਦਾ ਮਾਰਗ ਪੱਕਾ ਹੋਇਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News