ਕੇਂਦਰ ਸਰਕਾਰ ਟੀਕਿਆਂ ਦੀ ਵੰਡ ਪ੍ਰਣਾਲੀ 'ਤੇ ਅਪਣਾ ਰਹੀ ਹੈ 'ਅੜੀਅਲ ਰਵੱਈਆ' : ਮਨੀਸ਼ ਸਿਸੋਦੀਆ
Saturday, May 29, 2021 - 02:41 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਹਿਰ ਦੀ ਸਰਕਾਰ ਨੂੰ ਕੇਂਦਰ ਨੂੰ ਜੂਨ 'ਚ 18-44 ਉਮਰ ਵਰਗ ਲਈ ਕੋਰੋਨਾ ਰੋਕੂ 5.5 ਲੱਖ ਟੀਕੇ ਮਿਲਣਗੇ। ਸਿਸੋਦੀਆ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਟੀਕਿਆਂ ਦੀ ਵੰਡ ਪ੍ਰਣਾਲੀ 'ਤੇ 'ਅੜੀਅਲ ਰਵੱਈਆ' ਕਰ ਰਹੀ ਹੈ।
ਉੱਪ ਮੁੱਖ ਮੰਤਰੀ ਨੇ ਕੇਂਦਰ ਸਰਕਾਰ 'ਤੇ ਕੁਪ੍ਰਬੰਧਨ ਦਾ ਵੀ ਦੋਸ਼ ਲਗਾਇਆ ਅਤੇ ਪੁੱਛਿਆ ਕਿ ਨਿੱਜੀ ਹਸਪਤਾਲਾਂ ਨੂੰ ਟੀਕੇ ਕਿਵੇਂ ਮਿਲ ਰਹੇ ਹਨ, ਜਦੋਂ ਕਿ ਸੂਬਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਟੀਕੇ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ 'ਚ 18-44 ਉਮਰ ਵਰਗ ਦੇ 92 ਲੱਖ ਲੋਕਾਂ ਨੂੰ ਟੀਕਾ ਲਗਾਉਣ ਲਈ 1.84 ਕਰੋੜ ਖੁਰਾਕਾਂ ਦੀ ਜ਼ਰੂਰਤ ਹੈ, ਜਦੋਂ ਕਿ ਕੇਂਦਰ ਨੇ ਅਪ੍ਰੈਲ 'ਚ 4.5 ਲੱਖ ਅਤੇ ਮਈ 'ਚ 3.67 ਲੱਖ ਟੀਕੇ ਹੀ ਉਪਲੱਬਧ ਕਰਵਾਏ। ਸਿਸੋਦੀਆ ਨੇ ਕਿਹਾ,''ਹੁਣ ਕੇਂਦਰ ਨੇ ਸਾਨੂੰ ਸੂਚਿਤ ਕੀਤਾ ਹੈ ਕਿ 5.5 ਲੱਖ ਟੀਕੇ ਹੀ ਉਪਲੱਬਧ ਕਰਵਾਏ ਜਾਣਗੇ ਅਤੇ ਉਹ ਵੀ 10 ਜੂਨ ਤੋਂ ਬਾਅਦ।''
ਟੀਕਿਆਂ ਦੀ ਕਮੀ ਕਾਰਨ 18-44 ਉਮਰ ਵਰਗ ਲਈ ਟੀਕਾਕਰਨ ਕੇਂਦਰਾਂ ਦੇ ਬੰਦ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸੂਬਿਆਂ ਅਤੇ ਨਿੱਜੀ ਖੇਤਰ ਲਈ ਟੀਕਿਆਂ 'ਤੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਜੀ.ਐੱਸ.ਟੀ. ਪ੍ਰੀਸ਼ਦ ਬੈਠਕ ਦੌਰਾਨ ਕੋਰੋਨਾ ਟੀਕਿਆਂ, ਆਕਸੀਜਨ ਸਿਲੰਡਰਾਂ, ਵੈਂਟੀਲੇਟਰ ਅਤੇ ਸੰਕ੍ਰਮਿਤ ਰੋਗਾਂ ਦੇ ਇਲਾਜ 'ਚ ਇਸਤੇਮਾਲ ਹੋਰ ਉਪਕਰਣ 'ਤੇ ਜ਼ੀਰੋ ਜੀ.ਐੱਸ.ਟੀ. ਲਗਾਉਣ ਦੀ ਮੰਗ ਉਠਾਈ। ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਵਿਰੋਧ ਕਾਰਨ ਇਹ ਪ੍ਰਸਤਾਵ ਡਿੱਗ ਗਿਆ।