ਮਨਾਲੀ ਦੇ ਹੋਟਲ ''ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

Sunday, Dec 08, 2024 - 01:46 PM (IST)

ਮਨਾਲੀ ਦੇ ਹੋਟਲ ''ਚ ਲੱਗੀ ਭਿਆਨਕ ਅੱਗ; ਸੈਲਾਨੀਆਂ ਨੂੰ ਪਈਆਂ ਭਾਜੜਾਂ

ਮਨਾਲੀ- ਸੈਰ-ਸਪਾਟਾ ਨਗਰੀ ਮਨਾਲੀ ਦੇ ਇਕ ਨਿੱਜੀ ਹੋਟਲ ਵਿਚ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਪੂਰੇ ਹੋਟਲ ਨੂੰ ਆਪਣੇ ਲਪੇਟ ਵਿਚ ਲੈ ਲਿਆ। ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ। ਮਨਾਲੀ ਦੇ ਰਾਂਗੜੀ ਇਲਾਕੇ ਵਿਚ ਬਣੇ ਇਸ ਹੋਟਲ ਵਿਚ ਸ਼ਨੀਵਾਰ ਰਾਤ ਨੂੰ ਅੱਗ ਲੱਗੀ।

ਜਦੋਂ ਹੋਟਲ ਵਿਚ ਅੱਗ ਲੱਗੀ ਤਾਂ ਸੈਲਾਨੀ ਹੋਟਲ ਦੇ ਅੰਦਰ ਮੌਜੂਦ ਸਨ। ਅੱਗ ਲੱਗਣ ਮਗਰੋਂ ਸੈਲਾਨੀਆਂ ਨੂੰ ਭਾਜੜਾਂ ਪੈ ਗਈਆਂ 46 ਕਮਰਿਆਂ ਵਾਲੇ ਹੋਟਲ ਵਿਚ ਅਚਾਨਕ ਅੱਗ ਲੱਗ ਗਈ। ਹੋਟਲ ਵਿਚ ਉਸ ਸਮੇਂ 100 ਤੋਂ ਵਧੇਰੇ ਸੈਲਾਨੀ ਠਹਿਰੇ ਹੋਏ ਸਨ। ਗਨੀਮਤ ਰਹੀ ਕਿ ਸਾਰੇ ਸੈਲਾਨੀਆਂ ਅਤੇ ਸਟਾਫ਼ ਨੂੰ ਸਮੇਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹੋਟਲ ਪ੍ਰਬੰਧਨ ਨੇ ਦੱਸਿਆ ਕਿ ਅੱਗ ਲੱਗਣ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਰਟ ਸਰਕਿਟ ਦੀ ਵਜ੍ਹਾ ਤੋਂ ਹੋ ਸਕਦਾ ਹੈ। ਫ਼ਿਲਹਾਲ ਪ੍ਰਸ਼ਾਸਨ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਓਧਰ DSP ਮਨਾਲੀ ਕੇ.ਡੀ. ਸ਼ਰਮਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿੱਥੇ ਹੋਟਲ ਦੀ ਤਿੰਨ ਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ। ਹੋਟਲ ਵਿਚ ਕੁੱਲ 46 ਕਮਰੇ ਹਨ, ਜਿਨ੍ਹਾਂ ਵਿਚੋਂ 34 ਕਮਰਿਆਂ ਵਿਚ ਸੈਲਾਨੀ ਠਹਿਰੇ ਹੋਏ ਸਨ ਅਤੇ ਸੈਲਾਨੀਆਂ ਅਤੇ ਹੋਟਲ ਸਟਾਫ ਦੀ ਗਿਣਤੀ 100 ਤੋਂ ਵੱਧ ਸੀ। ਅੱਗ ਲੱਗਣ ਤੋਂ ਤੁਰੰਤ ਬਾਅਦ ਸਾਰੇ ਸੈਲਾਨੀਆਂ ਅਤੇ ਹੋਟਲ ਸਟਾਫ ਨੂੰ ਹੋਟਲ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਕੋਈ ਸੱਟ ਵੱਜੀ। ਹੋਟਲ ਸੰਧਿਆ ਰਿਜੋਰਟ ਪੂਰੀ ਤਰ੍ਹਾਂ ਸੜ ਗਿਆ ਹੈ, ਇਸ ਦਾ ਸਿਰਫ਼ ਢਾਂਚਾ ਹੀ ਬਚਿਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।


author

Tanu

Content Editor

Related News