ਸੀ. ਐੱਸ. ਟੀ. ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

Monday, Aug 12, 2024 - 01:02 AM (IST)

ਮੁੰਬਈ, (ਯੂ. ਐੱਨ. ਆਈ.)- ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ’ਚ ਮੁੰਬਈ ਦੇ ਇਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਸ਼ੁੱਕਰਵਾਰ ਸ਼ਾਮ ਕਰੀਬ 6.30 ਵਜੇ ਫੋਨ ਕੀਤਾ। ਉਸ ਨੇ ਖੁਦ ਨੂੰ ਪਵਨ ਕੁਮਾਰ ਦੱਸਦਿਆਂ ਦਾਅਵਾ ਕੀਤਾ ਕਿ ਉਹ 10 ਮਿੰਟਾਂ ’ਚ ਸੀ. ਐੱਸ. ਐੱਮ. ਟੀ. ਸਟੇਸ਼ਨ ’ਤੇ ਆਰ. ਡੀ. ਐਕਸ. ਰੱਖ ਕੇ ਅੱਤਵਾਦੀ ਹਮਲਾ ਕਰਨ ਵਾਲਾ ਹੈ। ਪੁਲਸ ਮੁਤਾਬਕ ਸ਼ਿੰਦੇ ਨੂੰ ਫਰਜ਼ੀ ਕਾਲ ਕਰਨ ਦੇ ਦੋਸ਼ ’ਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ। ਸਾਲ ਦੇ ਸ਼ੁਰੂ ’ਚ ਉਸ ਨੂੰ ਸਾਂਗਲੀ ਪੁਲਸ ਨੂੰ ਫਰਜ਼ੀ ਕਾਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।


Rakesh

Content Editor

Related News