ਮਨਾਲੀ ਘੁੰਮਣ ਆਏ ਦੋਸਤਾਂ ਨਾਲ ਰਾਹ ''ਚ ਵਾਪਰਿਆ ਭਾਣਾ

Saturday, Dec 14, 2024 - 02:08 PM (IST)

ਮਨਾਲੀ ਘੁੰਮਣ ਆਏ ਦੋਸਤਾਂ ਨਾਲ ਰਾਹ ''ਚ ਵਾਪਰਿਆ ਭਾਣਾ

ਮੰਡੀ- ਹਰਿਆਣਾ ਤੋਂ ਮਨਾਲੀ ਘੁੰਮਣ ਨਿਕਲੇ 5 ਦੋਸਤਾਂ 'ਚੋਂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ 5 ਦੋਸਤਾਂ ਨੇ ਰਸਤੇ ਵਿਚ ਪਖ਼ਾਨਾ ਜਾਣ ਲਈ ਕਾਰ ਰੋਕੀ। ਇਨ੍ਹਾਂ ਵਿਚੋਂ ਇਕ ਦੋਸਤ ਦਾ ਪੈਰ ਤਿਲਕ ਗਿਆ ਅਤੇ ਉਹ 400 ਮੀਟਰ ਡੂੰਘੀ ਖੱਡ 'ਚ ਜਾ ਡਿੱਗਿਆ। ਇਸ ਤੋਂ ਬਾਅਦ ਬਾਕੀ ਦੋਸਤਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਮਦਦ ਨਾਲ ਸ਼ਖ਼ਸ ਦੀ ਜਾਨ ਬਚਾਈ ਜਾ ਸਕੀ। ਖੱਡ 'ਚ ਡਿੱਗਣ ਵਾਲਾ ਸ਼ਖ਼ਸ ਹਸਪਤਾਲ 'ਚ ਦਾਖ਼ਲ ਹੈ।

ਘਟਨਾ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਡੀ ਕੋਲ ਵਾਪਰੀ। ਕਾਰ ਤੋਂ ਮਨਾਲੀ ਜਾ ਰਹੇ 5 ਦੋਸਤ ਹਰਿਆਣਾ ਦੇ ਰਹਿਣ ਵਾਲੇ ਹਨ। ਪੁਲਸ ਮੁਤਾਬਕ 5 ਦੋਸਤ ਸੁਰਿੰਦਰ ਕੁਮਾਰ, ਤੇਜਵੀਰ, ਅਜੈ, ਮਨਜੀਤ ਅਤੇ ਨਿਤੇਸ਼ ਕੁਮਾਰ ਇਕ ਕਾਰ 'ਚ ਸਵਾਰ ਹੋ ਕੇ ਹਰਿਆਣਾ ਤੋਂ ਮਨਾਲੀ ਜਾ ਰਹੇ ਸਨ। ਮੰਡੀ ਜ਼ਿਲ੍ਹੇ ਦੇ ਪੰਡੋਹ ਤੋਂ 6 ਮੀਲ ਪਿੱਛੇ 5 ਦੋਸਤਾਂ ਨੇ ਕਾਰ ਨੂੰ ਰੋਕਿਆ ਅਤੇ ਉਨ੍ਹਾਂ 'ਚੋਂ ਇਕ ਮਨਜੀਤ ਕੁਮਾਰ ਟਾਇਲਟ ਜਾਣ ਲਈ ਕਾਰ ਤੋਂ ਹੇਠਾਂ ਉਤਰਿਆ। ਇਸ ਦੌਰਾਨ ਮਨਜੀਤ ਦਾ ਪੈਰ ਪਹਾੜੀ ਤੋਂ ਤਿਲਕ ਗਿਆ ਅਤੇ ਉਹ ਬਿਆਸ ਦਰਿਆ ਦੇ ਕੰਢੇ ਕਰੀਬ 400 ਮੀਟਰ ਹੇਠਾਂ ਡਿੱਗ ਗਿਆ। ਹਾਦਸੇ 'ਚ ਮਨਜੀਤ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਵਿਚ ਸੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੰਡੋਹ ਚੌਕੀ ਦੀ ਪੁਲਸ ਅਤੇ 108 ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਬਚਾਉਣ ਲਈ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਕਾਫੀ ਡੂੰਘਾਈ ਕਾਰਨ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਕੁਝ ਦੇਰ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਨੌਜਵਾਨ ਨੂੰ ਸੜਕ 'ਤੇ ਲਿਆਂਦਾ ਗਿਆ। ਇੱਥੋਂ ਜ਼ਖਮੀ ਨੌਜਵਾਨ ਨੂੰ ਐਂਬੂਲੈਂਸ ਦੀ ਮਦਦ ਨਾਲ ਜ਼ੋਨਲ ਹਸਪਤਾਲ ਮੰਡੀ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।


author

Tanu

Content Editor

Related News