ਗੋਆ ’ਚ ਮਮਤਾ ‘ਦੀਦੀ’ ਦਾ ਸਿਆਸੀ ਵਾਅਦਾ- ਸੱਤਾ ’ਚ ਆਉਣ ’ਤੇ ਔਰਤਾਂ ਨੂੰ ਦੇਵਾਂਗੇ 5,000 ਰੁਪਏ ਪ੍ਰਤੀ ਮਹੀਨਾ

Sunday, Dec 12, 2021 - 01:54 PM (IST)

ਗੋਆ ’ਚ ਮਮਤਾ ‘ਦੀਦੀ’ ਦਾ ਸਿਆਸੀ ਵਾਅਦਾ- ਸੱਤਾ ’ਚ ਆਉਣ ’ਤੇ ਔਰਤਾਂ ਨੂੰ ਦੇਵਾਂਗੇ 5,000 ਰੁਪਏ ਪ੍ਰਤੀ ਮਹੀਨਾ

ਕੋਲਕਾਤਾ/ਗੋਆ— ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਕਈ ਲੁਭਾਵਨੇ ਵਾਅਦੇ ਕੀਤੇ ਜਾ ਰਹੇ ਹਨ। ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਐਲਾਨ ਕੀਤਾ ਹੈ ਕਿ ਜੇਕਰ ਗੋਆ ’ਚ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ‘ਗ੍ਰਹਿ ਲਕਸ਼ਮੀ ਯੋਜਨਾ’ ਸ਼ੁਰੂ ਕਰਨਗੇ। ਇਸ ਯੋਜਨਾ ਤਹਿਤ ਹਰ ਘਰ ਦੀ ਮਹਿਲਾ ਮੈਂਬਰ ਨੂੰ ਹਰ ਮਹੀਨੇ 5,000 ਰੁਪਏ ਦਿੱਤੇ ਜਾਣਗੇ। 

ਇਹ ਵੀ ਪੜ੍ਹੋ :  ਕਿਸਾਨਾਂ ਦੀ ਘਰ ਵਾਪਸੀ ਤੋਂ ਬਾਅਦ ਖੁੱਲ੍ਹ ਗਿਆ ਟਿਕਰੀ ਬਾਰਡਰ (ਵੇਖੋ ਤਸਵੀਰਾਂ)

 

PunjabKesari

ਟੀ. ਐੱਮ. ਸੀ. ਸੁਪਰੀਮੋ ਨੇ ਮਮਤਾ ਬੈਨਰਜੀ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ ਕਿ ਮੈਨੂੰ ਗ੍ਰਹਿ ਲਕਸ਼ਮੀ ਯੋਜਨਾ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ, ਜੋ ਗੋਆ ਦੇ ਹਰ ਘਰ ਦੀਆਂ ਔਰਤਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਦਾ ਸਾਡਾ ਪੱਕਾ ਵਾਅਦਾ ਹੈ। ਇਸ ਯੋਜਨਾ ਤਹਿਤ ਗੋਆ ’ਚ ਹਰੇਕ ਪਰਿਵਾਰ ਦੀ ਸੀਨੀਅਰ ਔਰਤ ਨੂੰ 5,000 ਪ੍ਰਤੀ ਮਹੀਨਾ (60,000 ਰੁਪਏ ਸਾਲਾਨਾ) ਦੀ ਇਕ ਨਿਸ਼ਚਿਤ ਮਹੀਨਾਵਾਰ ਆਮਦਨ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਾਲ ਭਰ ਦਾ ਲੰਬਾ ਸੰਘਰਸ਼, ਜਿੱਤ ਦੀ ਖ਼ੁਸ਼ੀ ਅਤੇ ਅੰਦੋਲਨ ਦੀਆਂ ਯਾਦਾਂ ਨਾਲ ਘਰਾਂ ਨੂੰ ਪਰਤਣ ਲੱਗਾ ‘ਅੰਨਦਾਤਾ’

ਓਧਰ ਪਣਜੀ ’ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਟੀ. ਐੱਮ. ਸੀ. ਸੰਸਦ ਮੈਂਬਰ ਗੋਆ ਮੁਖੀ ਮਹੂਆ ਮੋਇਤਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਗੋਆ ’ਚ ਸਾਰੀਆਂ ਔਰਤਾਂ ਦੇ ਲਾਭ ਲਈ ਕੰਮ ਕਰੇਗੀ। ਟੀ. ਐੱਮ. ਸੀ. ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਭਰੋਸਾ ਕਰਦੀ ਹੈ। ਗ੍ਰਹਿ ਲਕਸ਼ਮੀ ਯੋਜਨਾ ’ਤੇ ਸਰਕਾਰ ਨੂੰ ਲੱਗਭਗ 1500-2000 ਕਰੋੜ ਰੁਪਏ ਦਾ ਖਰਚ ਆਵੇਗਾ, ਜੋ ਕਿ ਸੂਬੇ ਦਾ 6-8 ਫ਼ੀਸਦੀ ਹੈ। 

ਇਹ ਵੀ ਪੜ੍ਹੋ :  ਤਿਰੂਪਤੀ ਬਾਲਾਜੀ ਮੰਦਰ ’ਚ ਭਗਤ ਨੇ ਚੜ੍ਹਾਏ ਸੋਨੇ ਅਤੇ ਹੀਰਿਆਂ ਨਾਲ ਜੜੇ੍ਹ ਦਸਤਾਨੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਦੇਸ਼ ਦੇ 7 ਸੂਬਿਆਂ- ਗੋਆ, ਮਨੀਪੁਰ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਅਤੇ ਗੁਜਰਾਤ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ।


author

Tanu

Content Editor

Related News