ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਵਲੋਂ ਅਖਿਲ ਗਿਰੀ ਦੀ ਟਿੱਪਣੀ ਨੂੰ ਲੈ ਕੇ ਰਾਸ਼ਟਰਪਤੀ ਤੋਂ ਮੰਗੀ ਮੁਆਫੀ
Tuesday, Nov 15, 2022 - 11:40 AM (IST)
ਕੋਲਕਾਤਾ (ਭਾਸ਼ਾ)– ਰਾਸ਼ਟਰਪਤੀ ਦ੍ਰੋਪਦੀ ਮੁਰਮੂ ’ਤੇ ਆਪਣੇ ਮੰਤਰੀ ਮੰਡਲੀ ਸਹਿਯੋਗੀ ਅਖਿਲ ਗਿਰੀ ਦੀ ਵਿਵਾਦਪੂਰਨ ਟਿੱਪਣੀ ਦੀ ਨਿੰਦਾ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਵਲੋਂ ਉਨ੍ਹਾਂ ਕੋਲੋਂ ਮੁਆਫੀ ਮੰਗੀ। ਬੈਨਰਜੀ ਨੇ ਕਿਹਾ ਕਿ ਰਾਸ਼ਟਰਪਤੀ ਪ੍ਰਤੀ ਉਨ੍ਹਾਂ ਦੇ ਮਨ ਵਿਚ ਡੂੰਘਾ ਸਨਮਾਨ ਹੈ ਅਤੇ ਉਨ੍ਹਾਂ ਦੀ ਪਾਰਟੀ ਨੇ ਗਿਰੀ ਨੂੰ ਭਵਿੱਖ ਵਿਚ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ।
ਬੈਨਰਜੀ ਨੇ ਸੂਬਾ ਸਕੱਤਰੇਤ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ’ਤੇ ਅਖਿਲ ਗਿਰੀ ਦੀ ਟਿੱਪਣੀ ਦੀ ਨਿੰਦਾ ਕਰਦੀ ਹਾਂ। ਅਖਿਲ ਨੇ ਜੋ ਕੀਤਾ ਹੈ, ਉਹ ਗਲਤ ਹੈ। ਅਸੀਂ ਅਜਿਹੀ ਟਿੱਪਣੀ ਦੀ ਹਮਾਇਤ ਨਹੀਂ ਕਰਦੇ। ਮੈਂ ਆਪਣੀ ਪਾਰਟੀ ਵਲੋਂ ਮੁਆਫੀ ਮੰਗਦਾ ਹਾਂ, ਕਿਉਂਕਿ ਉਹ ਮੇਰੇ ਪਾਰਟੀ ਸਹਿਯੋਗੀ ਹਨ। ਪਾਰਟੀ ਪਹਿਲਾਂ ਹੀ ਅਖਿਲ ਗਿਰੀ ਨੂੰ ਚੌਕਸ ਕਰ ਚੁੱਕੀ ਹੈ।