ਅੱਧੀ ਰਾਤ ਵਾਪਰਿਆ ਵੱਡਾ ਸੜਕ ਹਾਦਸਾ, 8 ਲੋਕਾਂ ਦੀ ਮੌਕੇ ''ਤੇ ਹੋਈ ਮੌਤ; ਮਚ ਗਿਆ ਚੀਕ-ਚਿਹਾੜਾ

Friday, Oct 04, 2024 - 05:02 AM (IST)

ਨੈਸ਼ਨਲ ਡੈਸਕ - ਵਾਰਾਣਸੀ-ਪ੍ਰਯਾਗਰਾਜ ਰਾਸ਼ਟਰੀ ਰਾਜਮਾਰਗ 'ਤੇ ਕੱਛਵਾ ਥਾਣਾ ਖੇਤਰ ਦੇ ਕਟਕਾ ਪਿੰਡ ਨੇੜੇ ਵੀਰਵਾਰ ਰਾਤ ਪੌਣੇ ਦੋ ਵਜੇ ਇਕ ਬੇਕਾਬੂ ਟਰੱਕ ਨੇ ਇਕ ਟਰੈਕਟਰ ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ ਟਰਾਲੀ ਵਿੱਚ ਸਵਾਰ ਅੱਠ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਈ ਲੋਕ ਜ਼ਖਮੀ ਹੋਏ ਹਨ। ਮੌਕੇ 'ਤੇ ਰੌਲਾ ਪੈ ਗਿਆ। ਸੂਚਨਾ ਮਿਲਣ 'ਤੇ ਐਸ.ਪੀ. ਅਭਿਨੰਦਨ ਵੀ ਮੌਕੇ 'ਤੇ ਪਹੁੰਚ ਗਏ।

ਮਜ਼ਦੂਰ ਨੇੜਲੇ ਪਿੰਡ ਤੋਂ ਕੰਮ ਕਰਕੇ ਟਰੈਕਟਰ ਟਰਾਲੀ ਵਿੱਚ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਟਰਾਲੀ ਦੇ ਪਰਖੱਚੇ ਉੱਡ ਗਏ। ਟਰੈਕਟਰ ਟਰਾਲੀ ਦਾ ਇੱਕ ਹਿੱਸਾ ਸੜਕ ਕਿਨਾਰੇ ਬਣੇ ਨਾਲੇ ਵਿੱਚ ਪਲਟ ਗਿਆ। ਇਸ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।

ਦੱਸਿਆ ਜਾ ਰਿਹਾ ਹੈ ਕਿ ਕੁਝ ਬਾਈਕ ਸਵਾਰਾਂ ਦੀ ਵੀ ਟੱਕਰ ਹੋ ਗਈ। ਹਾਈਵੇਅ ’ਤੇ ਕਰੀਬ ਇੱਕ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਇੱਥੇ ਕੱਛਵਾ ਥਾਣੇ ਦੇ ਇੰਸਪੈਕਟਰ ਤ੍ਰਿਵੇਣੀ ਲਾਲ ਨੇ ਦੱਸਿਆ ਕਿ ਹੁਣ ਤੱਕ ਸੱਤ ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਰਾਤ ਦੇ ਹਨੇਰੇ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਕੁਝ ਹੋਰ ਲਾਸ਼ਾਂ ਮਿਲ ਸਕਦੀਆਂ ਹਨ। ਮਿਰਜ਼ਾਪੁਰ ਦੇ ਸੀ.ਓ. ਸਦਰ ਅਮਰ ਬਹਾਦਰ ਨੇ ਦੱਸਿਆ ਕਿ ਵਾਰਾਣਸੀ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਗੰਭੀਰ ਜ਼ਖਮੀ ਹਨ।


Inder Prajapati

Content Editor

Related News