ਕੈਮੀਕਲ ਬਣਾਉਣ ਵਾਲੀ ਫੈਕਟਰੀ ''ਚ ਵੱਡਾ ਧਮਾਕਾ, 1 ਦੀ ਮੌਤ, 3 ਜ਼ਖ਼ਮੀ

Friday, Jun 05, 2026 - 06:46 PM (IST)

ਕੈਮੀਕਲ ਬਣਾਉਣ ਵਾਲੀ ਫੈਕਟਰੀ ''ਚ ਵੱਡਾ ਧਮਾਕਾ, 1 ਦੀ ਮੌਤ, 3 ਜ਼ਖ਼ਮੀ

ਨੈਸ਼ਨਲ ਡੈਸਕ- ਗੁਜਰਾਤ ਦੇ ਅਹਿਮਦਾਬਾਦ 'ਚ ਇਕ ਉਦਯੋਗਿਕ ਖੇਤਰ 'ਚ ਸਥਿਤ ਰਸਾਇਣ ਬਣਾਉਣ ਵਾਲੇ ਕਾਰਖਾਨੇ 'ਚ ਸ਼ੁੱਕਰਵਾਰ ਨੂੰ ਹੋਏ ਧਮਾਕੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਨਰੋਡਾ ਜੀ.ਆਈ.ਡੀ.ਸੀ. 'ਚ ਸਥਿਤ ਐੱਨ.ਐੱਨ.ਐੱਸ. ਇੰਟਰਮੀਡੀਏਟਸ' ਦੇ ਕਾਰਖਾਨੇ 'ਚ ਹੋਏ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਰਖਾਨੇ ਦੇ ਅੰਦਰ ਰਾਸਾਇਣਿਕ ਘੋਲ ਨਾਲ ਭਰੇ ਇਕ ਟੈਂਕ 'ਚ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਧਮਾਕੇ 'ਚ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਕਾਰਖਾਨਾ ਕੰਪਲੈਕਸ 'ਚ ਹਾਈਡ੍ਰੋਜਨ ਨਾਲ ਭਰੇ ਇਕ ਟਰੱਕ 'ਚ ਵੀ ਅੱਗ ਲੱਗ ਗਈ। 

ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 


author

Rakesh

Content Editor

Related News