ਰਾਜਸਥਾਨ ''ਚ ਸਾਈਬਰ ਠੱਗਾਂ ਖਿਲਾਫ ਵੱਡੀ ਕਾਰਵਾਈ ! ''ਆਪ੍ਰੇਸ਼ਨ ਮਿਊਲ ਹੰਟ'' ਤਹਿਤ 38 ਮੁਲਜ਼ਮ ਗ੍ਰਿਫਤਾਰ

Wednesday, Apr 22, 2026 - 04:44 PM (IST)

ਰਾਜਸਥਾਨ ''ਚ ਸਾਈਬਰ ਠੱਗਾਂ ਖਿਲਾਫ ਵੱਡੀ ਕਾਰਵਾਈ ! ''ਆਪ੍ਰੇਸ਼ਨ ਮਿਊਲ ਹੰਟ'' ਤਹਿਤ 38 ਮੁਲਜ਼ਮ ਗ੍ਰਿਫਤਾਰ

ਨੈਸ਼ਨਲ ਡੈਸਕ : ਰਾਜਸਥਾਨ ਪੁਲਸ ਨੇ ਸਾਈਬਰ ਅਪਰਾਧੀਆਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਦੇਸ਼ ਭਰ 'ਚ 10 ਕਰੋੜ ਰੁਪਏ ਤੋਂ ਵੱਧ ਦੀ ਆਨਲਾਈਨ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ 38 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਮਨੀਸ਼ ਕੁਮਾਰ ਨੇ ਦੱਸਿਆ ਕਿ ਸਾਈਬਰ ਧੋਖਾਧੜੀ 'ਤੇ ਨਕੇਲ ਪਾਉਣ ਲਈ ਵਿਸ਼ੇਸ਼ ਮੁਹਿੰਮ 'ਆਪ੍ਰੇਸ਼ਨ ਮਿਊਲ ਹੰਟ' ਚਲਾਈ ਗਈ ਸੀ। ਇਸ ਮੁਹਿੰਮ ਤਹਿਤ ਪਿਛਲੇ 15 ਦਿਨਾਂ 'ਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਇਨ੍ਹਾਂ 38 ਮੁਲਜ਼ਮਾਂ ਨੂੰ ਦਬੋਚਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਨੇ ਦੇਸ਼ ਭਰ 'ਚ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਗੱਲ ਕਬੂਲੀ ਹੈ।

ਪੁਲਸ ਅਨੁਸਾਰ ਇਹ ਗਿਰੋਹ ਨਾ ਸਿਰਫ਼ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਸਗੋਂ ਦੁਬਈ ਤੋਂ ਵੀ ਆਪਣਾ ਨੈੱਟਵਰਕ ਚਲਾ ਰਿਹਾ ਸੀ। ਇਹ ਠੱਗ ਲੋਕਾਂ ਨੂੰ ਨਿਵੇਸ਼, ਟ੍ਰੇਡਿੰਗ ਤੇ 'ਐਸਕਾਰਟ ਸਰਵਿਸ' ਦੇ ਨਾਂ 'ਤੇ ਆਪਣੇ ਜਾਲ 'ਚ ਫਸਾਉਂਦੇ ਸਨ। ਹੁਣ ਤੱਕ ਇਨ੍ਹਾਂ ਵਿਰੁੱਧ 17 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਤੇ ਧੋਖਾਧੜੀ ਦੀ ਰਕਮ ਹੋਰ ਵਧਣ ਦੀ ਸੰਭਾਵਨਾ ਹੈ। ਕਾਰਵਾਈ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ 73 ਮੋਬਾਈਲ ਫ਼ੋਨ, 136 ਸਿਮ ਕਾਰਡ ਤੇ ਕਈ ਹੋਰ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਹਨ। ਪੁਲਸ ਦੀਆਂ ਟੀਮਾਂ ਹੁਣ ਇਨ੍ਹਾਂ ਨਾਲ ਜੁੜੇ ਬੈਂਕ ਖਾਤਿਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਐਸ.ਪੀ. ਮਨੀਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਫ਼ੋਨ ਕਾਲ ਜਾਂ ਐਪ 'ਤੇ ਆਪਣੇ ਬੈਂਕ ਖਾਤੇ, ਆਧਾਰ ਕਾਰਡ, ਪੈਨ ਕਾਰਡ ਜਾਂ ਏ.ਟੀ.ਐਮ. ਕਾਰਡ ਨਾਲ ਸਬੰਧਤ ਜਾਣਕਾਰੀ ਸਾਂਝੀ ਨਾ ਕਰਨ। ਸਾਈਬਰ ਠੱਗਾਂ ਤੋਂ ਬਚਣ ਲਈ ਹਮੇਸ਼ਾ ਸਾਵਧਾਨੀ ਵਰਤਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News