ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣਾ ਹਰੇਕ ਸੂਬੇ ਦੀ ਜ਼ਿੰਮੇਵਾਰੀ ਹੈ : PM ਮੋਦੀ
Friday, Oct 28, 2022 - 12:09 PM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਦਰੂਨੀ ਸੁਰੱਖਿਆ ਲਈ ਸਾਰੇ ਸੂਬਿਆਂ ਨੂੰ ਇਕੱਠੇ ਮਿਲਕੇ ਕੰਮ ਕਰਨ ’ਤੇ ਜ਼ੋਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦਾ ਸਿੱਧਾ ਸੰਬੰਧ ਵਿਕਾਸ ਨਾਲ ਹੈ ਅਤੇ ਸ਼ਾਂਤੀ ਬਣਾਈ ਰੱਖਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।
ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਇੱਥੇ ਸਾਰੇ ਸੂਬਿਆਂ ਦੇ ਗ੍ਰਹਿ ਮੰਤਰੀਆਂ ਲਈ ਆਯੋਜਿਤ ਦੋ ਦਿਨਾ ‘ਚਿੰਤਨ ਕੈਂਪ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰੇਕ ਸੂਬੇ ਨੂੰ ਇਕ-ਦੂਜੇ ਤੋਂ ਸਿੱਖਣਾ ਚਾਹੀਦਾ ਹੈ, ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਅੰਦਰੂਨੀ ਸੁਰੱਖਿਆ ਲਈ ਇਕੱਠੇ ਮਿਲਕੇ ਕੰਮ ਕਰਨਾ ਚਾਹੀਦਾ ਹੈ।
ਮੋਦੀ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਲਈ ਸੂਬਿਆਂ ਦਾ ਇਕੱਠੇ ਮਿਲਕੇ ਕੰਮ ਕਰਨਾ ਸੰਵਿਧਾਨਕ ਆਦੇਸ਼ ਦੇ ਨਾਲ ਹੀ ਦੇਸ਼ ਪ੍ਰਤੀ ਜ਼ਿੰਮੇਵਾਰੀ ਵੀ ਹੈ। ਸਾਰੀਆਂ ਏਜੰਸੀਆਂ ਨੂੰ ਕਾਰਜ ਸਮਰੱਥਾ, ਬਿਹਤਰ ਨਤੀਜੇ ਅਤੇ ਆਮ ਆਦਮੀ ਦੀ ਸੁਰੱਖਿਆ ਯਕੀਨੀ ਕਰਨਲਈ ਇਕ-ਦੂਜੇ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਦੋ ਦਿਨਾਂ ਚਿੰਤਨ ਕੈਂਪ ਦਾ ਉਦੇਸ਼ ‘ਵਿਜਨ 2047’ ਅਤੇ ‘ਪੰਜ ਪ੍ਰਣ’ ’ਤੇ ਅਮਲ ਲਈ ਇਕ ਕਾਰਜ ਯੋਜਨਾ ਬਣਾਉਣਾ ਹੈ, ਜਿਸਦਾਐਲਾਨ ਪ੍ਰਧਾਨ ਮੰਤਰੀ ਮੋਦੀ ਨੇ ਸੁਤੰਤਰਤਾ ਦਿਵਸ ’ਤੇ ਆਪਣੇ ਸੰਬੋਧਨ ’ਚ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਪੁਲਸ ਲਈ ‘ਇਕ ਰਾਸ਼ਟਰ, ਇਕ ਵਰਦੀ’ ਦਾ ਵਿਚਾਰ ਰੱਖਦੇ ਹੋਏ ਕਿਹਾ ਕਿ ਇਸਨੂੰ ਥੋਪਣਾ ਨਹੀਂ ਚਾਹੀਦਾ ਸਗੋਂ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਬਾਰੇ ਚੰਗੀ ਧਾਰਨਾ ਬਣਾਈ ਰੱਖਣਾ ਮਹੱਤਵਪੂਰਨ ਹੈ। ਪੀ.ਐੱਮ. ਮੋਦੀ ਨੇ ਸੂਬਿਆਂ ਨੂੰ ਆਜ਼ਾਦੀ ਤੋਂ ਪਹਿਲਾਂ ਬਣਾਏ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਮਜੌੂਦਾ ਸੰਦਰਭ ’ਚ ਉਨ੍ਹਾਂ ’ਚ ਸੋਧ ਕਰਨ ਲਈ ਵੀ ਕਿਹਾ।