''ਪਬਜੀ'' ਨੇ ਲਈ ਇਕ ਹੋਰ ਜਾਨ, ਗੇਮ ''ਚ ਹਾਰਨ ਤੋਂ ਨਿਰਾਸ਼ 13 ਸਾਲਾ ਮੁੰਡੇ ਨੇ ਕੀਤੀ ਖੁਦਕੁਸ਼ੀ
Tuesday, Jul 21, 2020 - 04:27 PM (IST)
ਨਾਗਪੁਰ- ਆਨਲਾਈਨ ਮੋਬਾਇਲ ਗੇਮ 'ਪਬਜੀ' ਨੇ ਇਕ ਹੋਰ ਜਾਨ ਲੈ ਲਈ ਹੈ। ਹੁਣ ਤੱਕ ਕਿੰਨੇ ਹੀ ਬੱਚੇ ਇਸ ਗੇਮ ਕਾਰਨ ਆਪਣੀ ਜਾਨ ਦੇ ਚੁਕੇ ਹਨ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਸਾਹਮਣੇ ਆਇਆ ਹੈ। ਇੱਥੇ ਇਕ 13 ਸਾਲਾ ਮੁੰਡੇ ਨੇ ਗੇਮ 'ਚ ਹਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 7ਵੀਂ ਜਮਾਤ ਦਾ ਇਕ ਵਿਦਿਆਰਥੀ ਨਰਮਦਾ ਕਾਲੋਨੀ 'ਚ ਸੋਮਵਾਰ ਨੂੰ ਆਪਣੇ 'ਚ ਫਾਹੇ ਨਾਲ ਲਟਕਿਆ ਮਿਲਿਆ। ਉਸ ਦੇ ਪਿਤਾ ਨਾਗਪੁਰ ਪੁਲਸ 'ਚ ਕਾਂਸਟੇਬਲ ਹਨ।
ਅਧਿਕਾਰੀ ਨੇ ਦੱਸਿਆ ਕਿ ਬੱਚਾ ਜ਼ਿਆਦਾਤਰ ਸਮਾਂ 'ਪਬਜੀ' ਖੇਡਦਾ ਸੀ ਅਤੇ ਇਕ ਗੇਮ ਹਾਰਨ ਕਾਰਨ ਉਹ ਨਿਰਾਸ਼ ਸੀ। ਅਧਿਕਾਰੀ ਨੇ ਦੱਸਿਆ ਕਿ 'ਪਲੇਅਰ ਅਨਨੋਨ ਬੈਟਲਗਰਾਊਂਡ' (ਪਬਜੀ) 'ਚ ਕਈ ਖਿਡਾਰੀ ਇਕੱਠੇ ਖੇਡਦੇ ਹਨ ਅਤੇ ਸਾਰਿਆਂ ਨੂੰ ਇਕ-ਦੂਜੇ ਤੋਂ ਆਪਣੀ ਜਾਨ ਬਚਾਉਣੀ ਹੁੰਦੀ ਹੈ।