ਮਹਾਰਾਸ਼ਟਰ ਪੁਲਸ ''ਤੇ ਕੋਵਿਡ-19 ਦਾ ਕਹਿਰ, ਇਕ ਦਿਨ ''ਚ 348 ਮੁਲਾਜ਼ਮ ਨਿਕਲੇ ਕੋਰੋਨਾ ਪਾਜ਼ੇਟਿਵ

09/08/2020 12:25:47 PM

ਮੁੰਬਈ- ਦੇਸ਼ 'ਚ ਮਹਾਮਾਰੀ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਸੂਬੇ ਦੇ ਪੁਲਸ ਫੋਰਸ ਲਈ ਦਿਨੋਂ-ਦਿਨ ਖਤਰਨਾਕ ਹੁੰਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਫੋਰਸ ਦੇ 348 ਮੁਲਾਜ਼ਮ ਇਸ ਦੀ ਲਪੇਟ 'ਚ ਆਏ, ਜਦੋਂ ਕਿ ਇਕ ਦੀ ਇਸ ਨੇ ਜਾਨ ਲੈ ਲਈ। ਕੋਰੋਨਾ ਵਾਇਰਸ ਫੋਰਸ ਦੇ 177 ਲੋਕਾਂ ਦੀ ਹੁਣ ਤੱਕ ਜਾਨ ਲੈ ਚੁੱਕਿਆ ਹੈ। ਮਹਾਰਾਸ਼ਟਰ ਪੁਲਸ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ 'ਚ ਪਿਛਲੇ 24 ਘੰਟਿਆਂ 'ਚ ਪੁਲਸ ਮੁਲਾਜ਼ਮਾਂ 'ਚ ਇਨਫੈਕਸ਼ਨ ਦੇ 348 ਨਵੇਂ ਮਾਮਲੇ ਸਾਹਮਣੇ ਆਏ ਅਤੇ ਵਾਇਰਸ ਫੋਰਸ ਦੇ ਹੁਣ ਤੱਕ 17439 ਮੁਲਾਜ਼ਮਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਿਆ ਹੈ। ਇਨ੍ਹਾਂ 'ਚੋਂ 1855 ਅਧਿਕਾਰੀ ਅਤੇ 15584 ਪੁਰਸ਼ ਸਿਪਾਹੀ ਹਨ। 

ਸੋਮਵਾਰ ਦੇ ਅੰਕੜਿਆਂ 'ਚ 179 ਨਵੇਂ ਮਾਮਲੇ ਅਤੇ ਤਿੰਨ ਦੀ ਮੌਤ ਹੋਈ ਸੀ। ਜਾਨਲੇਵਾ ਕੋਰੋਨਾ ਵਾਇਰਸ ਦੇ 24 ਘੰਟਿਆਂ 'ਚ ਫੋਰਸ ਦੇ ਇਕ ਹੋਰ ਮੁਲਾਜ਼ਮ ਦੀ ਮੌਤ ਹੋਣ ਨਾਲ ਹੁਣ ਤੱਕ 177 ਪੁਲਸ ਮੁਲਾਜ਼ਮਾਂ ਦੀ ਵਾਇਰਸ ਨਾਲ ਮੌਤ ਹੋ ਚੁਕੀ ਹੈ। ਇਸ 'ਚ 16 ਅਧਿਕਾਰੀ ਅਤੇ 161 ਪੁਰਸ਼ ਕਰਮੀ ਹਨ। ਦੇਸ਼ 'ਚ ਮਹਾਰਾਸ਼ਟਰ ਮਹਾਮਾਰੀ ਨਾਲ ਸਭ ਤੋਂ ਵੱਧ ਪੀੜਤ ਹੈ ਅਤੇ 7 ਸਤੰਬਰ ਤੱਕ ਸੂਬੇ 'ਚ 9 ਲੱਖ 23 ਹਜ਼ਾਰ 641 ਲੋਕ ਇਨਫੈਕਸ਼ਨ ਦੀ ਲਪੇਟ 'ਚ ਆ ਚੁਕੇ ਹਨ ਅਤੇ 27027 ਮਰੀਜ਼ਾਂ ਦੀ ਇਹ ਜਾਨ ਲੈ ਚੁੱਕਿਆ ਹੈ। ਸੂਬੇ 'ਚ 2 ਲੱਖ 36 ਹਜ਼ਾਰ 934 ਲੋਕ ਇਸ ਨਾਲ ਫਿਲਹਾਲ ਜੂਝ ਰਹੇ ਹਨ। ਮਹਾਰਾਸ਼ਟਰ 3225 ਪੁਲਸ ਮੁਲਾਜ਼ਮ ਕੋਰੋਨਾ ਨਾਲ ਮੌਜੂਦਾ ਸਮੇਂ ਪੀੜਤ ਹਨ, ਜਿਸ 'ਚ 386 ਅਧਿਕਾਰੀ ਅਤੇ 2839 ਪੁਰਸ਼ ਸਿਪਾਹੀ ਹੈ। ਕੋਰੋਨਾ ਨੂੰ 14037 ਪੁਲਸ ਮੁਲਾਜ਼ਮ ਮਾਤ ਦੇ ਚੁੱਕੇ , ਜਿਸ 'ਚ 1453 ਅਧਿਕਾਰੀ ਅਤੇ 12584 ਪੁਰਸ਼ ਕਰਮੀ ਹਨ।


DIsha

Content Editor

Related News