ਮਹਾਰਾਸ਼ਟਰ ਪੁਲਸ 'ਤੇ ਕੋਰੋਨਾ ਦੀ ਮਾਰ, ਹੁਣ ਤੱਕ 12 ਹਜ਼ਾਰ ਤੋਂ ਵੱਧ ਮੁਲਾਜ਼ਮ ਹੋਏ ਇਨਫੈਕਟਡ

08/17/2020 5:33:47 PM

ਮਹਾਰਾਸ਼ਟਰ- ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਖਬਰ ਆ ਰਹੀ ਹੈ ਕਿ ਪਿਛਲੇ 24 ਘੰਟਿਆਂ ਅੰਦਰ ਮਹਾਰਾਸ਼ਟਰ ਪੁਲਸ 'ਚ 93 ਨਵੇਂ ਮਾਮਲੇ ਪਾਏ ਗਏ ਹਨ। ਉੱਥੇ ਹੀ ਇਕ ਪੁਲਸ ਮੁਲਾਜ਼ਮ ਦੀ ਮੌਤ ਹੋਈ ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 12,383 ਹੋ ਗਈ ਹੈ, ਜਦੋਂ ਕਿ ਹੁਣ ਤੱਕ 126 ਮੁਲਾਜ਼ਮਾਂ ਨੇ ਆਪਣੀ ਜਾਨ ਗਵਾਈ ਹੈ।

PunjabKesariਉੱਥੇ ਹੀ ਪੂਰੇ ਮਹਾਰਾਸ਼ਟਰ ਸੂਬੇ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 5,95,865 ਹੈ। ਇਸ ਸਮੇਂ ਇੱਥੇ ਸਰਗਰਮ ਮਾਮਲਿਆਂ ਦੀ ਗਿਣਤੀ 1,58,395 ਹੈ। ਉੱਥੇ ਹੀ 4,17,123 ਲੋਕ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁਕੇ ਹਨ। ਇੱਥੇ ਹੁਣ ਤੱਕ 20,037 ਲੋਕ ਕੋਰੋਨਾ ਦੀ ਲਪੇਟ 'ਚ ਆਉਣ ਕਾਰਨ ਆਪਣੀ ਜਾਨ ਗਵਾ ਚੁਕੇ ਹਨ।

ਮੁੰਬਈ 'ਚ ਪੀੜਤਾਂ ਦੀ ਗਿਣਤੀ 1,28,726 ਹੋ ਗਈ ਹੈ। ਇੱਥੇ ਹੁਣ ਤੱਕ 7,133 ਲੋਕਾਂ ਦੀ ਜਾਨ ਜਾ ਚੁਕੀ ਹੈ। ਹਾਲਾਂਕਿ ਰਾਹਤ ਭਰੀ ਖ਼ਬਰ ਇਹ ਹੈ ਕਿ ਇੱਥੇ 1,03,468 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁਕੇ ਹਨ। ਮੁੰਬਈ 'ਚ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 17,825 ਹੈ।


DIsha

Content Editor

Related News