ਮਹਾਰਾਸ਼ਟਰ ’ਚ ਟੈਨਸ਼ਨ ਜਾਰੀ, ਸ਼ਿੰਦੇ ਨੇ ਸਾਰੀਆਂ ਮੀਟਿੰਗਾਂ ਕੀਤੀਆਂ ਰੱਦ
Tuesday, Dec 03, 2024 - 10:40 AM (IST)
ਨਵੀਂ ਦਿੱਲੀ (ਏਜੰਸੀਆਂ)- ਮਹਾਰਾਸ਼ਟਰ ’ਚ ਚੋਣ ਨਤੀਜੇ ਕਰੀਬ 10 ਦਿਨ ਪਹਿਲਾਂ ਆਏ ਸਨ। ਇੰਨੇ ਦਿਨਾਂ ਬਾਅਦ ਸਰਕਾਰ ਦੇ ਗਠਨ ਨੂੰ ਤਾਂ ਛੱਡੋ, ਸੋਮਵਾਰ ਰਾਤ ਤੱਕ ਇਹ ਤੈਅ ਵੀ ਨਹੀਂ ਹੋਇਆ ਸੀ ਕਿ ਸੂਬੇ ਦੀ ਵਾਗਡੋਰ ਕੌਣ ਸੰਭਾਲੇਗਾ? ਇਸ ਨੂੰ ਲੈ ਕੇ ਤਣਾਅ ਜਾਰੀ ਹੈ। ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੋਮਵਾਰ ਦੀਆਂ ਆਪਣੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਸਰਕਾਰ ਦੇ ਗਠਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨਾਲ ਗੱਲਬਾਤ ਕਰਨ ਲਈ ਦਿੱਲੀ ਚਲੇ ਗਏ। ਏਕਨਾਥ ਸ਼ਿੰਦੇ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਗੱਠਜੋੜ ਦੀਆਂ ਤਿੰਨੋਂ ਪਾਰਟੀਆਂ ਬੈਠ ਕੇ ਸੀ.ਐੱਮ. ਦੇ ਅਹੁਦੇ ਬਾਰੇ ਫੈਸਲਾ ਲੈਣਗੀਆਂ।
ਸ਼ਿੰਦੇ ਨੇ ਕਿਹਾ ਕਿ ਮੈਂ ਲੋਕਾਂ ਦਾ ਮੁੱਖ ਮੰਤਰੀ ਸੀ। ਮੈਂ ਹਮੇਸ਼ਾ ਕਿਹਾ ਕਰਦਾ ਸੀ ਕਿ ਮੈਂ ਸਿਰਫ਼ ਮੁੱਖ ਮੰਤਰੀ ਨਹੀਂ, ਇਕ ਆਮ ਆਦਮੀ ਹਾਂ। ਆਮ ਆਦਮੀ ਹੋਣ ਦੇ ਨਾਤੇ ਮੈਂ ਲੋਕਾਂ ਦੀਆਂ ਸਮੱਸਿਆਵਾਂ ਤੇ ਦਰਦ ਨੂੰ ਸਮਝਿਆ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਕ ਆਮ ਆਦਮੀ ਦੇ ਰੂਪ ’ਚ ਕੰਮ ਕੀਤਾ ਹੈ, ਇਸ ਲਈ ਸਪੱਸ਼ਟ ਹੈ ਕਿ ਲੋਕ ਚਾਹੁੰਦੇ ਹਨ ਕਿ ਮੈਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8