ਮਹਾਰਾਸ਼ਟਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਪਤੰਜਲੀ ਦੀ ਦਵਾਈ ''ਤੇ ਲਾਈ ਰੋਕ

06/25/2020 4:14:59 PM

ਮੁੰਬਈ (ਵਾਰਤਾ)— ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਵਾਇਰਸ (ਕੋਵਿਡ-19) ਤੋਂ ਪੂਰੀ ਤਰ੍ਹਾਂ ਠੀਕ ਹੋਣ ਦਾ ਦਾਅਵਾ ਕਰਨ ਵਾਲੀ ਪਤੰਜਲੀ ਦੀ ਦਵਾਈ 'ਕੋਰੋਨਿਲ' 'ਤੇ ਵੀਰਵਾਰ ਭਾਵ ਅੱਜ ਰੋਕ ਲਾ ਦਿੱਤੀ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ ਮੁੱਖ ਨੇ ਕਿਹਾ ਕਿ ਰਾਸ਼ਟਰੀ ਮੈਡੀਕਲ ਵਿਗਿਆਨ ਸੰਸਥਾ ਇਸ ਦਵਾਈ ਦੇ ਕਲੀਨਿਕਲ ਟੈਸਟ ਦੀ ਜਾਂਚ ਕਰੇਗਾ। ਉਨ੍ਹਾਂ ਨੇ ਪਤੰਜਲੀ ਨਾਲ ਜੁੜੇ ਯੋਗ ਗੁਰੂ ਬਾਬਾ ਰਾਮਦੇਵ ਤੋਂ ਕੋਰੋਨਿਲ ਦੀ ਵਿਕਰੀ 'ਤੇ ਰੋਕ ਲਾਉਣ ਲਈ ਵੀ ਕਿਹਾ। ਸੂਬਾ ਸਰਕਾਰ ਨੇ ਯੋਗ ਗੁਰੂ ਨੂੰ ਸੁਚੇਤ ਕੀਤਾ ਕਿ ਉਹ ਨਕਲੀ ਦਵਾਈਆਂ ਦੀ ਵਿਕਰੀ ਨਹੀਂ ਹੋਣ ਦੇਵੇਗੀ। ਦਰਅਸਲ ਪਤੰਜਲੀ ਨੇ ਕੋਰੋਨਿਲ ਦਵਾਈ ਪੇਸ਼ ਕਰਦੇ ਹੋਏ ਦਾਵਆ ਕੀਤਾ ਸੀ ਕਿ ਉਸ ਨੇ ਕੋਰੋਨਾ ਵਾਇਰਸ ਲਾਗ ਦਾ ਇਲਾਜ ਲੱਭ ਲਿਆ ਹੈ।

ਸੂਬਾ ਸਰਕਾਰ ਦੇ ਐਲਾਨ ਤੋਂ ਪਹਿਲਾਂ ਕੇਂਦਰੀ ਆਯੁਸ਼ ਮੰਤਰਾਲਾ ਨੇ ਵੀ ਦਵਾਈ ਦੀ ਪ੍ਰਮਾਣਿਕਤਾ 'ਤੇ ਸਵਾਲ ਚੁੱਕਿਆ ਅਤੇ ਬਾਬਾ ਦੀ ਅਗਵਾਈ ਵਾਲੀ ਕੰਪਨੀ ਪਤੰਜਲੀ ਤੋਂ ਜਾਂਚ ਪੂਰੀ ਹੋਣ ਤੱਕ ਦਵਾਈ ਦੇ ਇਸ਼ਤਿਹਾਰ ਨੂੰ ਵੀ ਬੰਦ ਕਰਨ ਨੂੰ ਕਿਹਾ ਹੈ। ਦੇਸ਼ ਮੁੱਖ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਮਹਾਰਾਸ਼ਟਰ ਵਿਚ ਦਵਾਈ ਵੇਚਣ ਜਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ ਕੋਵਿਡ-19 ਦਾ ਇਲਾਜ ਕੀਤਾ ਜਾ ਸਕਦਾ ਹੈ, ਤਾਂ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।


Tanu

Content Editor

Related News