ਭਾਰਤ ਦਾ ਇਹ ਸੂਬਾ ਝੱਲ ਰਿਹਾ ਕੋਰੋਨਾ ਦੀ ਵਧੇਰੇ ਮਾਰ, ਮੌਤਾਂ ਦਾ ਅੰਕੜਾ 45 ਤੱਕ ਪੁੱਜਾ

04/06/2020 3:04:29 PM

ਪੁਣੇ (ਵਾਰਤਾ)— ਮਹਾਰਾਸ਼ਟਰ 'ਚ ਸੋਮਵਾਰ ਨੂੰ 33 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸੂਬੇ 'ਚ ਪੀੜਤ ਮਰੀਜ਼ਾਂ ਦਾ ਕੁੱਲ ਅੰਕੜਾ 787 ਹੋ ਗਿਆ ਹੈ। ਸੂਬੇ ਵਿਚ ਕੋਰੋਨਾ ਵਾਇਰਸ ਤੋਂ ਹੁਣ ਤਕ 45 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਜੋ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚ ਪੁਣੇ ਤੋਂ 19, ਮੁੰਬਈ ਤੋਂ 11 ਅਤੇ ਸਤਾਰਾ, ਅਹਿਮਦਨਗਰ ਅਤੇ ਵਸਾਈ ਤੋਂ ਇਕ-ਇਕ ਮਾਮਲਾ ਸ਼ਾਮਲ ਹੈ। ਮੁੰਬਈ 'ਚ ਕੋਰੋਨਾ ਤੋਂ ਪੀੜਤ ਸਭ ਤੋਂ ਵਧੇਰੇ 190 ਪਾਜ਼ੀਟਿਵ ਕੇਸ ਆਏ ਹਨ। ਸੂਬੇ 'ਚ 33 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 787 ਹੋ ਗਈ ਹੈ। ਸੂਬੇ ਵਿਚ ਕੋਰੋਨਾ ਦੀ ਮਹਾਮਾਰੀ ਨੂੰ ਦੇਖਦਿਆਂ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਪ੍ਰਧਾਨ ਮੰਤਰੀ ਕੇਅਰਸ ਫੰਡ 'ਚ ਆਪਣੀ ਸਲਾਨਾ ਤਨਖਾਹ ਦਾ 30 ਫੀਸਦੀ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਜਾਨਲੇਵਾ ਕੋਰੋਨਾ ਵਾਇਰਸ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ ਵਧੀ, 109 ਮੌਤਾਂ

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 12 ਘੰਟਿਆਂ 'ਚ ਵਾਇਰਸ ਦੇ 490 ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਭਾਰਤ 'ਚ ਕੋਰੋਨਾ ਪੀੜਤਾਂ ਦੇ ਮਾਮਲੇ ਵੱਧ ਕੇ 4000 ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਸਿਹਤ ਮੰਤਰਾਲਾ ਮੁਤਾਬਕ ਦੇਸ਼ ਭਰ 'ਚ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ 4067 ਹੋ ਗਈ ਹੈ, ਜਦਕਿ 109 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਉੱਥੇ ਹੀ ਦੇਸ਼ 'ਚ ਇਸ ਵਾਇਰਸ ਤੋਂ 292 ਲੋਕ ਠੀਕ ਵੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਅਜੇ 3666 ਮਾਮਲੇ ਸਰਗਰਮ ਹਨ ਅਤੇ ਇਨ੍ਹਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ।


Tanu

Content Editor

Related News