ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ; ਮ੍ਰਿਤਕ ਇਕਲੌਤੇ ਭਰਾ ਦੇ ਗੁੱਟ ’ਤੇ ਭੈਣਾਂ ਨੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

07/28/2022 4:21:18 PM

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬੀ. ਟੈੱਕ ਦੇ ਵਿਦਿਆਰਥੀ ਨਿਸ਼ਾਂਕ ਰਾਠੌੜ ਦੀ ਮੌਤ ਦੀ ਖ਼ਬਰ ਸੁਣਦੇ ਹੀ ਘਰ ’ਚ ਕੋਹਰਾਮ ਮਚ ਗਿਆ। ਦੱਸ ਦੇਈਏ ਕਿ ਨਿਸ਼ਾਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਹਨ। ਭਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਦੋਹਾਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ- SC ਦਾ ਵੱਡਾ ਫ਼ੈਸਲਾ- ਮਨੀ ਲਾਂਡਰਿੰਗ ਐਕਟ ਤਹਿਤ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਗਲਤ ਨਹੀਂ

ਨਿਸ਼ਾਂਕ ਦੀ ਰੇਲਵੇ ਟਰੈੱਕ ’ਤੇ ਮਿਲੀ ਸੀ ਸਿਰ ਕੱਟੀ ਲਾਸ਼

ਦਰਅਸਲ ਬਰਖੇੜਾ ਰੇਲਵੇ ਟਰੈੱਕ ’ਤੇ ਬੀਤੇ ਮੰਗਲਵਾਰ ਨੂੰ 20 ਸਾਲਾ ਨਿਸ਼ਾਂਕ ਦੀ ਲਾਸ਼ ਮਿਲੀ ਸੀ। ਉਸ ਦਾ ਸਿਰ ਵੱਢਿਆ ਹੋਇਆ ਸੀ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਗੰਭੀਰ ਸੱਟਾਂ ’ਤੇ ਨਿਸ਼ਾਨ ਸਨ। ਸ਼ੁਰੂਆਤੀ ਜਾਂਚ ’ਚ ਪੁਲਸ ਇਸ ਨੂੰ ਖੁਦਕੁਸ਼ੀ ਮੰਨ ਰਹੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ। ਨਿਸ਼ਾਂਕ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

PunjabKesari

ਪਰਿਵਾਰ ਬੋਲਿਆ- ਖ਼ੁਦਕੁਸ਼ੀ ਨਹੀਂ ਕਤਲ ਹੈ

ਨਿਸ਼ਾਂਕ ਦੇ ਅੰਤਿਮ ਸੰਸਕਾਰ ਮਗਰੋਂ ਪਰਿਵਾਰ ਨੇ ਸਾਫ਼ ਸ਼ਬਦਾਂ ’ਚ ਆਖ ਦਿੱਤਾ ਹੈ ਕਿ ਇਹ ਖ਼ੁਦਕੁਸ਼ੀ ਨਹੀਂ ਸਗੋਂ ਕਤਲ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਓਧਰ ਭੈਣਾਂ ਨੇ ਕਿਹਾ ਕਿ ਸਾਡਾ ਭਰਾ ਇੰਨਾ ਕਾਇਰ ਨਹੀਂ ਸੀ ਕਿ ਇਸ ਤਰ੍ਹਾਂ ਖੁਦਕੁਸ਼ੀ ਕਰ ਲੈਂਦਾ। ਉਸ ਨਾਲ ਕੁਝ ਅਣਹੋਣੀ ਵਾਪਰੀ ਹੈ। ਨਿਸ਼ਾਂਕ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ’ਤੇ ਖੁਦਕੁਸ਼ੀ ਦਾ ਜੋ ਕਲੰਕ ਲਾਇਆ ਗਿਆ ਹੈ, ਉਹ ਸਰਾਸਰ ਗਲਤ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦਾ ਹੈ।

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

ਭੈਣਾਂ ਨੇ ਰੋਂਦੇ ਹੋਏ ਮ੍ਰਿਤਕ ਭਰਾ ਦੇ ਗੁੱਟ ’ਤੇ ਬੰਨੀ ਰੱਖੜੀ

ਦੱਸ ਦੇਈਏ ਕਿ 11 ਅਗਸਤ ਨੂੰ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ। ਨਿਸ਼ਾਂਕ ਦੀਆਂ ਦੋਵੇਂ ਭੈਣਾਂ ਉਸ ਦੀ ਤਿਆਰੀ ਕਰ ਰਹੀਆਂ ਸਨ ਪਰ ਜਦੋਂ ਉਨ੍ਹਾਂ ਨੂੰ ਭਰਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਦੁੱਖਾਂ ਦਾ ਪਹਾੜ ਟੁੱਟ ਪਿਆ। ਜਦੋਂ ਨਿਸ਼ਾਂਕ ਦੀ ਲਾਸ਼ ਦਾ ਅੰਤਿਮ ਸੰਸਕਾਰ ਹੋਇਆ ਤਾਂ ਭੈਣਾਂ ਨੇ ਰੋਂਦੇ ਹੋਏ ਆਪਣੇ ਮ੍ਰਿਤਕ ਇਕਲੌਤੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਅਤੇ ਆਖ਼ਰੀ ਵਾਰ ਰੱਖੜੀ ਦਾ ਤਿਉਹਾਰ ਮਨਾਇਆ। ਮਾਪੇ ਵੀ ਨਿਸ਼ਾਂਕ ਦੀ ਲਾਸ਼ ਨਾਲ ਲਿਪਟ ਕੇ ਫੁਟ-ਫੁਟ ਕੇ ਰੋਣ ਲੱਗੇ। ਇਹ ਵੇਖ ਕੇ ਉੱਥੇ ਮੌਜੂਦ ਹਰ ਕਿਸੇ ਦਾ ਦਿਲ ਪਸੀਜ ਗਿਆ ਅਤੇ ਹਰ ਇਕ ਅੱਖ ਨਮ ਹੋ ਗਈ।

ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ; ਇਕ ਹੀ ਸਰਿੰਜ ਨਾਲ 30 ਬੱਚਿਆਂ ਨੂੰ ਲਾ ਦਿੱਤੀ ਕੋਰੋਨਾ ਵੈਕਸੀਨ

PunjabKesari
 


Tanu

Content Editor

Related News