ਅਫ਼ਸੋਸਜਨਕ: 5 ਮਹੀਨੇ ਦੇ ਲਾਵਾਰਸ ਬੱਚੇ ਦੀ ਲਾਸ਼ 5 ਦਿਨਾਂ ਤੱਕ ਗੱਤੇ ਦੇ ਡੱਬੇ 'ਚ ਰੁਲਦੀ ਰਹੀ

Friday, Sep 18, 2020 - 05:16 PM (IST)

ਅਫ਼ਸੋਸਜਨਕ: 5 ਮਹੀਨੇ ਦੇ ਲਾਵਾਰਸ ਬੱਚੇ ਦੀ ਲਾਸ਼ 5 ਦਿਨਾਂ ਤੱਕ ਗੱਤੇ ਦੇ ਡੱਬੇ 'ਚ ਰੁਲਦੀ ਰਹੀ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਸਰਕਾਰੀ ਹਸਪਤਾਲ 'ਚ ਇਕ ਵਿਅਕਤੀ ਦੀ ਲਾਸ਼ ਸੜ ਕੇ ਕੰਕਾਲ 'ਚ ਬਦਲਣ ਦਾ ਬਵਾਲ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇਸੇ ਮੈਡੀਕਲ ਸੰਸਥਾ ਦੇ ਮੁਰਦਾਘਰ 'ਚ 5 ਮਹੀਨੇ ਦੇ ਬੱਚੇ ਦੀ ਲਾਸ਼ 6 ਦਿਨਾਂ ਤੱਕ ਗੱਤੇ ਦੇ ਬਕਸੇ 'ਚ ਬੰਦੇ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੱਚੇ ਨੂੰ ਉਸ ਦੀ ਮਾਂ ਨੇ ਜਨਮ ਦੇ ਤੁਰੰਤ ਬਾਅਦ ਲਾਵਾਰਸ ਛੱਡ ਦਿੱਤਾ ਸੀ। ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ (ਐੱਮ.ਵਾਈ.ਐੱਚ.) ਦੇ ਮੁਰਦਾਘਰ ਦੇ ਫਰੀਜ਼ਰ 'ਚ ਗੱਤੇ ਦੇ ਬਕਸੇ 'ਚ ਬੱਚੇ ਦੀ ਲਾਸ਼ ਰੱਖੇ ਜਾਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਸ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਲਾਸ਼ ਦਾ ਤੁਰੰਤ ਪੋਸਟਮਾਰਟ ਕਰਵਾਇਆ ਗਿਆ। ਹਸਪਤਾਲ ਦੇ ਇੰਚਾਰਜ ਏ.ਕੇ. ਪੰਚੋਨੀਆ ਨੇ ਦੱਸਿਆ,''ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਹੋ ਗਿਆ ਹੈ। ਅਸੀਂ ਪੋਸਟਮਾਰਟਮ 'ਚ ਦੇਰੀ ਨੂੰ ਲੈ ਕੇ ਹਸਪਤਾਲ ਦੇ ਸ਼ਿਸ਼ੂ ਰੋਗ ਵਿਭਾਗ ਦੇ ਮੁਖੀ ਸਮੇਤ ਤਿੰਨ ਕਰਮੀਆਂ ਨੂੰ ਨੋਟਿਸ ਜਾਰੀ ਕਰ ਤਲੱਬ ਕੀਤਾ ਹੈ।

17 ਅਪ੍ਰੈਲ ਨੂੰ ਲਾਵਾਰਸ ਹਾਲਤ 'ਚ ਮਿਲਿਆ ਸੀ ਇਕ ਦਿਨ ਦਾ ਬੱਚਾ
ਇਸ ਵਿਚ ਸੰਯੋਗਿਤਾਗੰਜ ਪੁਲਸ ਥਾਣੇ ਦੇ ਇੰਚਾਰਜ ਰਾਜੀਵ ਤ੍ਰਿਪਾਠੀ ਨੇ ਦੱਸਿਆ ਕਿ ਲਾਵਾਰਸ ਬੱਚੇ ਦੀ ਹਸਪਤਾਲ 'ਚ ਇਲਾਜ ਦੌਰਾਨ 11 ਸਤੰਬਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਨ ਦੇ ਕੈਂਪਸ 'ਚ ਬਣੀ ਪੁਲਸ ਚੌਕੀ ਨੂੰ ਵੀਰਵਾਰ (17 ਸਤੰਬਰ) ਦੀ ਸ਼ਾਮ ਸੂਚਨਾ ਦਿੱਤੀ ਕਿ ਬੱਚੇ ਦੀ ਮੌਤ ਹੋ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਇੰਦੌਰ ਨਗਰ ਨਿਗਮ ਦੇ ਕਰਮੀਆਂ ਦੀ ਮਦਦ ਨਾਲ ਬੱਚੇ ਦਾ ਅੰਤਿਮ ਸੰਸਕਾਰ ਕਰਵਾਇਆ ਜਾਵੇਗਾ। ਪੁਲਸ ਅਨੁਸਾਰ ਇਹ ਬੱਚੇ ਇੰਦੌਰ ਤੋਂ ਕਰੀਬ 200 ਕਿਲੋਮੀਟਰ ਦੂਰ ਅਲੀਰਾਜਪੁਰ ਕਸਬੇ 'ਚ 17 ਅਪ੍ਰੈਲ ਨੂੰ ਲੱਕੜੀ ਦੇ ਢੇਰ ਕੋਲ ਕੱਪੜੇ 'ਚ ਲਿਪਟਿਆ ਲਾਵਾਰਸ ਹਾਲਤ 'ਚ ਮਿਲਿਆ ਸੀ।

ਗਰਭਨਾਲ ਤੱਕ ਵੱਖ ਨਹੀਂ ਕੀਤੀ ਗਈ ਸੀ
ਅਲਰੀਜਾਪੁਰ ਦੇ ਪੁਲਸ ਸੁਪਰਡੈਂਟ ਵਿਪੁਰ ਸ਼੍ਰੀਵਾਸਤਵ ਨੇ ਦੱਸਿਆ,''ਜਦੋਂ ਸਾਨੂੰ ਇਹ ਬੱਚਾ ਮਿਲਿਆ, ਉਦੋਂ ਉਸ ਦੀ ਉਮਰ ਸਿਰਫ਼ ਇਕ ਦਿਨ ਸੀ ਅਤੇ ਉਸ ਦੀ ਗਰਭਨਾਲ ਤੱਕ ਵੱਖ ਨਹੀਂ ਕੀਤੀ ਗਈ ਸੀ।'' ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਨਹੀਂ ਹੋਣ ਕਾਰਨ ਉਸ ਨੂੰ ਅਲੀਰਾਜਪੁਰ ਦੇ ਜ਼ਿਲ੍ਹਾ ਹਸਪਤਾਲ ਤੋਂ ਬਿਹਤਰ ਇਲਾਜ ਲਈ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ ਭੇਜ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਸਪਤਾਲ ਦੇ ਕਰਮੀਆਂ ਦੀ ਲਾਪਰਵਾਹੀ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਲਾਵਾਰਸ ਲਾਸ਼ ਹਸਪਤਾਲ ਦੇ ਮੁਰਦਾਘਰ 'ਚ ਸਟਰੈਚਰ 'ਤੇ ਪਈ-ਪਈ ਸੜ ਗਈ ਅਤੇ ਕੰਕਾਲ 'ਚ ਬਦਲ ਗਈ ਸੀ।


author

DIsha

Content Editor

Related News