ਕਿਸ਼ਤਵਾੜ ਤੋਂ ਸਾਲਾਨਾ ਮਚੈਲ ਮਾਤਾ ਯਾਤਰਾ ਦੀ ਪਵਿੱਤਰ ਛੜੀ ਪੱਦਰ ਲਈ ਰਵਾਨਾ

Thursday, Aug 20, 2026 - 10:20 AM (IST)

ਕਿਸ਼ਤਵਾੜ ਤੋਂ ਸਾਲਾਨਾ ਮਚੈਲ ਮਾਤਾ ਯਾਤਰਾ ਦੀ ਪਵਿੱਤਰ ਛੜੀ ਪੱਦਰ ਲਈ ਰਵਾਨਾ

ਜੰਮੂ (ਏਜੰਸੀ)- ਸ਼੍ਰੀ ਮਚੈਲ ਮਾਤਾ ਯਾਤਰਾ ਦੀ ‘ਪਵਿੱਤਰ ਛੜੀ’ ਬੁੱਧਵਾਰ ਸਵੇਰੇ ਕਿਸ਼ਤਵਾੜ ਦੇ ਸਰਕੂਟ ਸਥਿਤ ਗੌਰੀ ਸ਼ੰਕਰ ਮੰਦਰ ਤੋਂ ਪੱਦਰ ਸਬ-ਡਿਵੀਜ਼ਨ ਲਈ ਰਵਾਨਾ ਹੋਈ। ਹਜ਼ਾਰਾਂ ਸ਼ਰਧਾਲੂ ਵੀ ਨਾਲ ਹੀ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪਵਿੱਤਰ ਛੜੀ ਮੰਗਲਵਾਰ ਸ਼ਾਮ ਨੂੰ ਜੰਮੂ ਦੇ ਜੈਨ ਬਾਜ਼ਾਰ ਤੋਂ ਯਾਤਰਾ ਦੇ ਰੂਪ ’ਚ ਡੋਡਾ ਰਾਹੀਂ ਕਿਸ਼ਤਵਾੜ ਲਿਆਂਦੀ ਗਈ। ਕਿਸ਼ਤਵਾੜ ਦੀ ਸੁੰਦਰ ਪੱਦਰ ਘਾਟੀ ’ਚ 9705 ਫੁੱਟ ਦੀ ਉਚਾਈ ’ਤੇ ਸਥਿਤ ਮਚੈਲ ਮਾਤਾ ਮੰਦਰ ਲਈ ਇਹ ਯਾਤਰਾ 28 ਜੁਲਾਈ ਨੂੰ ਸ਼ੁਰੂ ਹੋਈ ਸੀ ਜੋ 8 ਸਤੰਬਰ ਨੂੰ ਸਮਾਪਤ ਹੋਵੇਗੀ।

ਅਧਿਕਾਰੀਆਂ ਅਨੁਸਾਰ ਇਸ ਸਾਲ ਹੁਣ ਤੱਕ ਲੱਖਾਂ ਸ਼ਰਧਾਲੂ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਇਨ੍ਹਾਂ ’ਚ ਲੱਗਭਗ ਇਕ ਲੱਖ ਸ਼ਰਧਾਲੂ ਉਹ ਹਨ ਜੋ ਅਪ੍ਰੈਲ ’ਚ ਮੰਦਰ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਯਾਤਰਾ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਹੀ ਮੰਦਰ ਦੇ ਦਰਸ਼ਨ ਕਰ ਚੁਕੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਉਸਾਰੀ ਕਾਫੀ ਹੱਦ ਤਕ ਪੂਰੀ ਹੋਣ ਨਾਲ ਮੰਦਰ ਤੱਕ ਪਹੁੰਚਣ ਲਈ ਸਿਰਫ਼ ਆਖਰੀ 1.7 ਕਿਲੋਮੀਟਰ ਰਸਤਾ ਹੀ ਪੈਦਲ ਤੈਅ ਕਰਨਾ ਪਵੇਗਾ। ਮੰਦਰ ਦਸੰਬਰ ਤੱਕ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ। ਉਸ ਤੋਂ ਬਾਅਦ ਇਹ ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ’ਚ ਬੰਦ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News