''ਲਾਕਡਾਊਨ ਤੋਂ ਹੁਣ ਕੋਵਿਡ-19 ਨੂੰ ਰੋਕਣ ''ਚ ਨਹੀਂ ਮਿਲੇਗੀ ਮਦਦ''

5/23/2020 1:26:37 PM

ਨਵੀਂ ਦਿੱਲੀ (ਭਾਸ਼ਾ)— ਮੰਨੇ-ਪ੍ਰਮੰਨੇ ਵਾਇਰਸੋਲੋਜਿਸਟ ਸ਼ਾਹਿਦ ਜਮੀਲ ਦਾ ਕਹਿਣਾ ਹੈ ਕਿ ਭਾਰਤ 'ਚ ਹੁਣ ਦੇਸ਼ ਵਿਆਪੀ ਲਾਕਡਾਊਨ ਤੋਂ ਕੋਰੋਨਾ ਵਾਇਰਸ 'ਕੋਵਿਡ-19' ਨਾਲ ਨਜਿੱਠਣ 'ਚ ਮਦਦ ਨਹੀਂ ਮਿਲੇਗੀ ਅਤੇ ਇਸ ਦੀ ਬਜਾਏ ਕਮਿਊਨਿਟੀ ਪੱਧਰ 'ਤੇ ਰੋਕਥਾਮ ਦੇ ਕਦਮ ਚੁੱਕਣ ਅਤੇ ਕੁਆਰੰਟਾਈਨ ਵਰਗੀਆਂ ਰਣਨੀਤੀਆਂ ਅਪਣਾਉਣ ਦੀ ਲੋੜ ਹੈ। ਵਿਗਿਆਨ ਅਤੇ ਤਕਨਾਲੋਜੀ ਲਈ ਸ਼ਾਂਤੀ ਸਵਰੂਪ ਭਟਨਾਗਰ ਐਵਾਰਡ ਨਾਲ ਸਨਮਾਨਤ ਜਮੀਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੌਟ ਸਪੌਟ ਇਲਾਕਿਆਂ ਦਾ ਪਤਾ ਲਾਉਣ ਲਈ ਵਿਆਪਕ ਪੱਧਰ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਖੇਤਰਾਂ ਨੂੰ ਵੱਖ ਕੀਤਾ ਜਾਣਾ ਚਾਹੀਦਾ ਹੈ। 

PunjabKesari

ਜਮੀਲ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਇਸ ਸਮੇਂ ਅਸੀਂ ਹਰ 10 ਲੱਖ ਦੀ ਆਬਾਦੀ 'ਤੇ 1,744 ਨਮੂਨਿਆਂ ਦੀ ਜਾਂਚ ਕਰ ਰਹੇ ਹਾਂ ਅਤੇ ਜਾਂਚ ਦੀ ਇਹ ਦਰ ਦੁਨੀਆ 'ਚ ਸਭ ਤੋਂ ਘੱਟ ਦਰਾਂ ਵਿਚੋਂ ਇਕ ਹੈ। ਸਾਨੂੰ ਐਂਟੀਬੋਡੀ ਜਾਂਚ ਅਤੇ ਪੁਸ਼ਟੀ ਲਈ ਪੀ. ਸੀ. ਆਰ. ਜਾਂਚ, ਦੋਵੇਂ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਕਿੰਨੇ ਲੋਕ ਪੀੜਤ ਹਨ ਅਤੇ ਕਿੰਨੇ ਲੋਕ ਵਾਇਰਸ ਤੋਂ ਉੱਭਰ ਚੁੱਕੇ ਹਨ। ਇਸ ਤੋਂ ਸਾਨੂੰ ਜੋ ਅੰਕੜੇ ਮਿਲਣਗੇ, ਉਨ੍ਹਾਂ ਤੋਂ ਹੌਲੀ-ਹੌਲੀ ਲਾਕਡਾਊਨ ਹਟਾਉਣ ਅਤੇ ਆਰਥਿਕ ਗਤੀਵਿਧੀਆਂ ਬਹਾਲ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਰੈੱਡ, ਆਰੇਂਜ ਅਤੇ ਗਰੀਨ ਜ਼ੋਨ 'ਤੇ ਲਗਾਤਾਰ ਨਜ਼ਰ ਰੱਖਣ ਲਈ ਵਿਆਪਕ ਜਾਂਚ ਕਰਨੀ ਚਾਹੀਦੀ ਹੈ। 

PunjabKesari

ਭਾਰਤ 'ਚ ਕੋਰੋਨਾ ਵਾਇਰਸ ਦੇ ਕਮਿਊਨਿਟੀ ਪੱਧਰ 'ਤੇ ਵਾਇਰਸ ਬਾਰੇ ਪੁੱਛੇ ਜਾਣ 'ਤੇ ਜਮੀਲ ਨੇ ਕਿਹਾ ਕਿ ਦੇਸ਼ 'ਚ ਬਹੁਤ ਪਹਿਲਾਂ ਹੀ ਇਸ ਪੱਧਰ 'ਤੇ ਪਹੁੰਚ ਚੁੱਕਾ ਹੈ। ਗੱਲ ਸਿਰਫ ਇੰਨੀ ਹੈ ਕਿ ਸਿਹਤ ਅਥਾਰਟੀ ਇਹ ਸਵੀਕਾਰ ਨਹੀਂ ਕਰ ਰਹੇ ਹਨ। ਇੱਥੋਂ ਤੱਕ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦਾ ਐੱਸ. ਏ. ਆਰ. ਆਈ. (ਸਾਹ ਸਬੰਧੀ ਬਹੁਤ ਗੰਭੀਰ ਬੀਮਾਰੀ) ਸਬੰਧੀ ਆਪਣਾ ਅਧਿਐਨ ਦੱਸਦਾ ਹੈ ਕਿ ਜੋ ਲੋਕ ਪੀੜਤ ਪਾਏ ਗਏ ਹਨ, ਉਨ੍ਹਾਂ 'ਚੋਂ 40 ਫੀਸਦੀ ਲੋਕ ਨਾ ਤਾਂ ਹਾਲ 'ਚ ਵਿਦੇਸ਼ ਗਏ ਸਨ ਅਤੇ ਨਾ ਹੀ ਉਹ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਏ ਸਨ, ਜਿਸ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੋਵੇ। ਜੇਕਰ ਇਹ ਕਮਿਊਨਿਟੀ ਪੱਧਰ 'ਤੇ ਲਾਗ (ਇਨਫੈਕਸ਼ਨ) ਨਹੀਂ ਹੈ, ਤਾਂ ਇਹ ਕੀ ਹੈ? 

PunjabKesari

ਜਮੀਲ ਨੇ ਕਿਹਾ ਕਿ ਲਾਕਡਾਊਨ ਲਾਗੂ ਕਰਨ ਨਾਲ ਭਾਰਤ ਨੂੰ ਕੋਰੋਨਾ ਨਾਲ ਨਜਿੱਠਣ ਲਈ ਸਮਾਂ ਮਿਲ ਗਿਆ ਪਰ ਇਸ ਨੂੰ ਜਾਰੀ ਰੱਖਣ ਨਾਲ ਹੁਣ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਕਮਿਊਨਿਟੀ ਪੱਧਰ 'ਤੇ ਸਥਾਨਕ ਲਾਕਡਾਊਨ ਅਤੇ ਲੋਕਾਂ ਨੂੰ ਕੁਆਰੰਟਾਈਨ 'ਚ ਰੱਖਣ ਤੋਂ ਫਾਇਦਾ ਹੋਵੇਗਾ। ਭਰੋਸਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ, ਤਾਂ ਕਿ ਲੋਕ ਨਿਯਮਾਂ ਦਾ ਪਾਲਣ ਕਰ ਸਕਣ। ਸਿਹਤ ਸਬੰਧੀ ਕਿਸੇ ਵੀ ਸਮੱਸਿਆ ਨਾਲ ਕਾਨੂੰਨ ਵਿਵਸਥਾ ਸਬੰਧੀ ਸਮੱਸਿਆ ਵਾਂਗ ਹੀ ਨਜਿੱਠਿਆ ਜਾ ਸਕਦਾ। ਦੇਸ਼ ਵਿਚ ਸਭ ਤੋਂ ਪਹਿਲਾਂ 25 ਮਾਰਚ ਤੋਂ 14 ਅਪ੍ਰੈਲ ਤੱਕ ਲਾਕਡਾਊਨ ਲਾਗੂ ਕੀਤਾ ਗਿਆ ਸੀ। ਉਦੋਂ ਤੋਂ ਇਸ ਨੂੰ ਤਿੰਨ ਵਾਰ ਵਧਾਇਆ ਜਾ ਚੁੱਕਾ ਹੈ ਅਤੇ ਇਹ 31 ਮਈ ਤੱਕ ਲਾਗੂ ਰਹੇਗਾ। ਦੇਸ਼ ਵਿਚ ਇਸ ਵਾਇਰਸ ਨਾਲ ਹੁਣ ਤੱਕ 1.25 ਲੱਖ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 3,720 ਲੋਕਾਂ ਦੀ ਮੌਤ ਹੋ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu