ਹਰਿਆਣਾ ''ਚ ਇਕ ਹਫ਼ਤੇ ਹੋਰ ਵਧਾਇਆ ਗਿਆ ਲਾਕਡਾਊਨ, ਲਾਗੂ ਰਹਿਣਗੀਆਂ ਇਹ ਪਾਬੰਦੀਆਂ
Sunday, Jul 18, 2021 - 04:44 PM (IST)
ਹਰਿਆਣਾ- ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰਿਆਣਾ 'ਚ ਇਕ ਹੋਰ ਹਫ਼ਤੇ ਲਈ ਲਾਕਡਾਊਨ ਵਧਾ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੇ ਮਹਾਮਾਰੀ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਸਾਰੇ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਕਿਹਾ ਹੈ। ਹਰਿਆਣਾ 'ਚ ਇਹ ਲਾਕਡਾਊਨ 19 ਜੁਲਾਈ ਤੋਂ 26 ਜੁਲਾਈ ਤੱਕ ਵਧਾਇਆ ਗਿਆ ਹੈ। ਇਸ ਦੇ ਅਧੀਨ ਪ੍ਰਦੇਸ਼ 'ਚ ਨਾਈਟ ਕਰਫਿਊ ਵੀ ਲਗਾਇਆ ਜਾਵੇਗਾ। ਜਿਸ ਦੀ ਮਿਆਦ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੋਵੇਗੀ। ਉੱਥੇ ਹੀ ਹੋਟਲ, ਰੈਸਟੋਰੈਂਟ, ਮਾਲ, ਬਾਰ ਅਤੇ ਜਿਮ 50 ਫੀਸਦੀ ਦੀ ਸਮਰੱਥਾ ਨਾਲ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਸੂਬੇ 'ਚ ਜਾਰੀ ਲਾਕਡਾਊਨ ਦੀ ਮਿਆਦ ਨੂੰ 19 ਜੁਲਾਈ ਤੱਕ ਲਈ ਵਧਾ ਦਿੱਤਾ ਸੀ। ਹਾਲਾਂਕਿ ਸਰਕਾਰ ਨੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਲਈ ਕੁਝ ਛੋਟ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਸੂਬਾ ਸਰਾਕਰ ਨੇ ਹੋਰ ਕਈ ਛੋਟ ਦੀ ਮਨਜ਼ੂਰੀ ਵੀ ਦਿੱਤੀ ਹੈ। ਆਦੇਸ਼ ਅਨੁਸਾਰ, ਸਕੂਲਾਂ ਅਤੇ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਉਹ ਪ੍ਰਯੋਗਸ਼ਾਲਾ 'ਚ ਪ੍ਰਾਯੋਗਾਤਮਕ ਜਮਾਤਾਂ, ਪ੍ਰਾਯੋਗਾਤਮਕ ਪ੍ਰੀਖਿਆਵਾਂ, ਆਫ਼ਲਾਈਨ ਪ੍ਰੀਖਿਆਵਾਂ ਆਦਿ ਲਈ ਵਿਦਿਆਰਥੀਆਂ ਨੂੰ ਬੁਲਾ ਸਕਦੇ ਹਨ ਪਰ ਉਨ੍ਹਾਂ ਨੂੰ ਕੋਰੋਨਾ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਆਦੇਸ਼ ਅਨੁਸਾਰ ਸਿਰਫ਼ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਹੀ ਯੂਨੀਵਰਸਿਟੀ ਦੇ ਹੋਸਟਲ ਖੋਲ੍ਹੇ ਜਾਣਗੇ।
ਇਹ ਵੀ ਪੜ੍ਹੋ : ਦੇਸ਼ 'ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ 'ਚ 41 ਹਜ਼ਾਰ ਤੋਂ ਵਧ ਨਵੇਂ ਮਾਮਲੇ ਹੋਏ ਦਰਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ