ਗੁਰਦੁਆਰਾ ਸੀਸ ਗੰਜ ਸਾਹਿਬ ''ਚ ਲਾਕਡਾਊਨ ਦੀ ਉਲੰਘਣਾ, ਅੱਧੀ ਰਾਤ ਇਕੱਠੇ ਹੋਏ 8 ਲੋਕ

04/12/2020 2:25:48 PM

ਨਵੀਂ ਦਿੱਲੀ (ਭਾਸ਼ਾ)— ਪੁਲਸ ਨੇ ਉੱਤਰੀ ਦਿੱਲੀ ਦੇ ਕੋਤਵਾਲੀ 'ਚ ਲਾਕਡਾਊਨ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਗੁਰਦੁਆਰੇ ਅੰਦਰ ਇਕੱਠੇ ਹੋਣ ਦੇ ਦੋਸ਼ 'ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ 'ਤੇ ਗਈ ਪੁਲਸ ਟੀਮ ਨੇ ਦੇਖਿਆ ਕਿ ਕੁਝ ਲੋਕ ਦੇਰ ਰਾਤ ਸਵਾ ਦੋ ਵਜੇ ਗੁਰਦੁਆਰਾ ਸੀਸ ਗੰਜ ਸਾਹਿਬ 'ਚ ਧਾਰਮਿਕ ਕੰਮ ਕਰ ਰਹੇ ਸਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੜ ਲਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਲੋਕਾਂ ਵਿਰੁੱਧ ਕੋਤਵਾਲੀ ਪੁਲਸ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ-ਓ188 (ਸਰਕਾਰੀ ਕਰਮਚਾਰੀ ਵਲੋਂ ਜਾਰੀ ਹੁਕਮ ਦੀ ਉਲੰਘਣਾ), ਧਾਰਾ-269 (ਲਾਪ੍ਰਵਾਹੀ ਵਾਲਾ ਕੰਮ ਜਿਸ ਨਾਲ ਵਾਇਰਸ ਫੈਲਣ ਦਾ ਖਤਰਾ ਹੋਵੇ) ਅਤੇ ਧਾਰਾ 279 (ਖਤਰਨਾਕ ਬੀਮਾਰੀ ਦਾ ਵਾਇਰਸ ਫੈਲਾ ਸਕਣ ਵਾਲੇ ਹਾਨੀਕਾਰਕ ਕੰਮ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 8 ਲੋਕਾਂ ਨੇ ਮਾਸਕ ਵੀ ਨਹੀਂ ਪਹਿਨੇ ਸਨ ਅਤੇ ਉਹ ਲਾਕਡਾਊਨ ਦੇ ਹੁਕਮਾਂ ਦੀ ਉਲੰਘਣੀ ਕਰ ਕੇ ਧਾਰਮਿਕ ਥਾਂ 'ਤੇ ਇਕੱਠੇ ਹੋਏ ਸਨ।


Tanu

Content Editor

Related News