ਪਿੰਡ ''ਚ ਵੜਿਆ ਚੀਤਾ, ਘਰ ''ਚ ਖੇਡ ਰਹੀ 9 ਸਾਲਾ ਬੱਚੀ ''ਤੇ ਕਰ ''ਤਾ ਹਮਲਾ, ਦਿੱਤੀ ਦਰਦਨਾਕ ਮੌਤ
Tuesday, Jul 23, 2024 - 12:18 AM (IST)
ਨਵੀਂ ਟੀਹਰੀ — ਉਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਚੀਤੇ ਨੇ ਇਕ 9 ਸਾਲਾ ਬੱਚੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਭੀਲੰਗਾਨਾ ਖੇਤਰ ਦੇ ਭੌਦ ਪਿੰਡ 'ਚ ਸ਼ਾਮ ਸਮੇਂ ਵਾਪਰੀ, ਜਿੱਥੇ ਸਕੂਲ ਤੋਂ ਵਾਪਸ ਆ ਕੇ ਆਪਣੇ ਘਰ ਦੇ ਵਿਹੜੇ 'ਚ ਖੇਡ ਰਹੀ ਪੂਨਮ ਸਿੰਘ 'ਤੇ ਇਕ ਚੀਤੇ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੇੜੇ ਦੀਆਂ ਝਾੜੀਆਂ 'ਚ ਘਸੀਟ ਕੇ ਲੈ ਗਿਆ।
ਉਸ ਨੇ ਦੱਸਿਆ ਕਿ ਘਟਨਾ ਸਮੇਂ ਪੂਨਮ ਦੀ ਮਾਂ ਨਜ਼ਦੀਕੀ ਸ਼ਿਵਾਲਾ ਵਿਖੇ ਪੂਜਾ ਕਰਨ ਗਈ ਹੋਈ ਸੀ ਅਤੇ ਉਸ ਦੇ ਤਿੰਨ ਹੋਰ ਭੈਣ-ਭਰਾ ਘਰ ਅੰਦਰ ਸੁੱਤੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਘਰ ਪਰਤਣ ਤੋਂ ਬਾਅਦ ਪੂਨਮ ਨੂੰ ਉਸ ਦੀ ਮਾਂ ਨੇ ਨਹੀਂ ਦੇਖਿਆ, ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। ਉਸ ਨੇ ਦੱਸਿਆ ਕਿ ਕਰੀਬ ਤਿੰਨ ਘੰਟੇ ਬਾਅਦ ਘਰ ਤੋਂ ਕਰੀਬ 30 ਮੀਟਰ ਦੂਰ ਝਾੜੀਆਂ 'ਚੋਂ ਪੂਨਮ ਦੀ ਕੱਟੀ ਹੋਈ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਪਿੰਡ ਦੇ ਲੋਕ ਡਰੇ ਹੋਏ ਹਨ।
ਪੂਨਮ ਪਿੰਡ ਦੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਹੈ ਜਦੋਂ ਕਿ ਉਸ ਦੇ ਪਿਤਾ ਵਿਦੇਸ਼ ਵਿੱਚ ਇੱਕ ਹੋਟਲ ਵਿੱਚ ਕੰਮ ਕਰਦੇ ਹਨ। ਇਲਾਕਾ ਜੰਗਲਾਤ ਰੇਂਜਰ ਆਸ਼ੀਸ਼ ਨੌਟਿਆਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੀ ਟੀਮ ਨੂੰ ਪਿੰਡ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਚੀਤੇ ਨੂੰ ਫੜਨ ਲਈ ਪਿੰਡ ਵਿੱਚ ਪਿੰਜਰਾ ਲਗਾਇਆ ਜਾ ਰਿਹਾ ਹੈ ਜਦਕਿ ਇਸ ਨੂੰ ਟਰੇਸ ਕਰਨ ਲਈ ‘ਟਰੈਪ ਕੈਮਰੇ’ ਵੀ ਲਗਾਏ ਜਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e