'ਕਾਨੂੰਨ ਸਾਰਿਆਂ ਲਈ ਬਰਾਬਰ ਹੈ', ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ਨੂੰ ਪਵਨ ਕਲਿਆਣ ਨੇ ਠਹਿਰਾਇਆ ਜਾਇਜ਼ ਤੇ ਕਿਹਾ...!
Tuesday, Dec 31, 2024 - 12:16 PM (IST)
ਨਵੀਂ ਦਿੱਲੀ : ਫ਼ਿਲਮ 'ਪੁਸ਼ਪਾ 2' ਦੀ ਸਕ੍ਰੀਨਿੰਗ ਦੌਰਾਨ ਭਗਦੜ ਦੇ ਮਾਮਲੇ 'ਚ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੀ ਇਕ ਅਹਿਮ ਟਿੱਪਣੀ ਸਾਹਮਣੇ ਆਈ ਹੈ। ਅਭਿਨੇਤਾ ਅੱਲੂ ਅਰਜੁਨ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਜਾਇਜ਼ ਦੱਸਦੇ ਹੋਏ ਉਨ੍ਹਾਂ ਨੇ ਤੇਲੰਗਾਨਾ ਪੁਲਸ ਨੂੰ ਦੋਸ਼ੀ ਠਹਿਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਪੁਲਸ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਨਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਇਸ ਦੌਰਾਨ ਐੱਨ. ਡੀ. ਏ. ਸਹਿਯੋਗੀ ਜਨਸੇਨਾ ਪਾਰਟੀ ਦੇ ਨੇਤਾ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈਡੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਇੱਕ ਚੰਗਾ ਨੇਤਾ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਭਿਨੇਤਾ ਅੱਲੂ ਅਰਜੁਨ ਨੂੰ ਸਭ ਤੋਂ ਪਹਿਲਾਂ ਭਗਦੜ 'ਚ ਮਾਰੀ ਗਈ ਔਰਤ ਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਸੀ।
ਅੱਲੂ ਅਰਜੁਨ ਮਾਮਲੇ 'ਚ ਡਿਪਟੀ ਸੀ. ਐੱਮ
'ਪੁਸ਼ਪਾ 2' ਦੀ ਸਕ੍ਰੀਨਿੰਗ ਦੌਰਾਨ ਭਗਦੜ ਦੇ ਸਬੰਧ ਵਿਚ ਮੰਗਲਾਗਿਰੀ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਲਈ ਜਨਤਕ ਸੁਰੱਖਿਆ ਨੂੰ ਪਹਿਲ ਦੇਣਾ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਅਜਿਹੀਆਂ ਘਟਨਾਵਾਂ ਵਿਚ ਪੁਲਸ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਦੀ ਹੈ। ਹਾਲਾਂਕਿ, ਥੀਏਟਰ ਸਟਾਫ ਨੂੰ ਅੱਲੂ ਅਰਜੁਨ ਨੂੰ ਸਥਿਤੀ ਬਾਰੇ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਸੀ। ਇੱਕ ਵਾਰ ਜਦੋਂ ਉਹ ਆਪਣੀ ਸੀਟ 'ਤੇ ਬੈਠ ਗਿਆ ਤਾਂ ਹਫ਼ੜਾ-ਦਫ਼ੜੀ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਭਗਦੜ 'ਚ ਔਰਤ ਦੀ ਚਲੀ ਗਈ ਜਾਨ
ਜ਼ਿਕਰਯੋਗ ਹੈ ਕਿ 04 ਦਸੰਬਰ ਨੂੰ 'ਪੁਸ਼ਪਾ 2' ਦੀ ਸਕ੍ਰੀਨਿੰਗ ਦੌਰਾਨ ਭਗਦੜ ਮੱਚ ਗਈ ਸੀ। ਹਫ਼ੜਾ-ਦਫ਼ੜੀ ਦੇ ਇਸ ਮਾਹੌਲ ਵਿਚ ਰੇਵਤੀ ਨਾਂ ਦੀ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਅੱਲੂ ਅਰਜੁਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਕੁਝ ਸਮੇਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਬਾਅਦ ਵਿੱਚ, ਫਿਲਮ ਦੇ ਨਿਰਮਾਤਾ ਅਤੇ ਅਦਾਕਾਰ ਅੱਲੂ ਅਰਜੁਨ ਨੇ ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।