ਲੋਕਾਂ ''ਚ ਵਧਿਆ ਤਾਲਾਬੰਦੀ ਦਾ ਖੌਫ਼, ਭਾਰੀ ਗਿਣਤੀ ''ਚ ਦੁਕਾਨਾਂ ''ਤੇ ਰਾਸ਼ਨ ਖਰੀਦਦੇ ਆਏ ਨਜ਼ਰ

Tuesday, Apr 06, 2021 - 10:54 PM (IST)

ਅਹਿਮਦਾਬਾਦ - ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਗੁਜਰਾਤ ਹਾਈ ਕੋਰਟ ਨੇ ਰਾਜ ਵਿੱਚ ਥੋੜ੍ਹੇ ਸਮੇਂ ਲਈ ਤਾਲਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਹੈ। ਇਸ ਦੌਰਾਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਦੁਕਾਨਾਂ 'ਤੇ ਲੋਕਾਂ ਦੀ ਭੀੜ ਨਜ਼ਰ ਆਈ। ਹਾਲਾਂਕਿ ਇਸ ਮਸਲੇ 'ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਉਪ ਮੁੱਖ ਮੰਤਰੀ ਨਿਤੀਨ ਪਟੇਲ ਨੇ ਵੀਡੀਓ ਕਾਨਫਰੰਸਿੰਗ ਕੀਤੀ ਜਿਸ ਤੋਂ ਬਾਅਦ ਇਸ ਮੁੱਦੇ 'ਤੇ ਫੈਸਲਾ ਲਿਆ ਜਾ ਸਕਦਾ ਹੈ। ਅਜਿਹੇ ਵਿੱਚ ਲੋਕਾਂ ਵਿਚਾਲੇ ਸਾਮਾਨਾਂ ਦੀ ਖਰੀਦ ਨੂੰ ਲੈ ਕੇ ਭਾਜੜ ਨਜ਼ਰ ਆਈ।

ਇਹ ਵੀ ਪੜ੍ਹੋ- ਨੌਕਰੀ ਦੇ ਨਾਮ 'ਤੇ ਜਨਾਨੀ ਨਾਲ ਰੇਪ ਤੋਂ ਬਾਅਦ ਬਣਾਈ ਵੀਡੀਓ, ਗ੍ਰਿਫਤਾਰ

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤਾਲਾਬੰਦੀ ਲੱਗਦੀ ਹੈ ਤਾਂ ਮੁਸ਼ਕਿਲ ਹੋਵੇਗੀ ਇਸ ਲਈ ਹੁਣੇ ਸਾਰੀਆਂ ਚੀਜ਼ਾਂ ਘਰ ਵਿੱਚ ਰੱਖ ਲੈ ਰਹੇ ਹਨ। ਨਾਲ ਹੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਜਿਹੜੇ ਹਾਲਾਤ ਹਨ, ਇਸ ਦੌਰਾਨ ਸਰਕਾਰ ਕਦੇ ਵੀ ਕੁੱਝ ਵੀ ਫੈਸਲਾ ਲੈ ਸਕਦੀ ਹੈ। ਇਸ ਲਈ ਖਰੀਦਾਰੀ ਕਰ ਰਹੇ ਹਨ। ਦੱਸ ਦਈਏ ਕਿ ਗੁਜਰਾਤ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 3280 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ, 2167 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 17,348 ਹੈ।

ਇਹ ਵੀ ਪੜ੍ਹੋ- 'ਮੇਰੀ ਮੌਤ ਲਈ ਮੋਦੀ ਜ਼ਿੰਮੇਦਾਰ' ਅਧਿਆਪਕ ਨੇ ਫੇਸੁਬੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ (ਵੀਡੀਓ)

ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਰਾਜ ਦੇ ਹਾਈ ਕੋਰਟ ਨੇ ਸੂਬੇ ਵਿੱਚ ਥੋੜ੍ਹੇ ਸਮੇਂ ਲਈ ਤਾਲਾਬੰਦੀ ਲਗਾਉਣ ਦੀ ਸਲਾਹ ਦਿੱਤੀ ਹੈ। ਇੱਕ ਪਟੀਸ਼ਨ 'ਤੇ ਖੁਦ: ਨੋਟਿਸ ਲੈਂਦੇ ਹੋਏ ਕੋਰਟ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਦੇ ਮਾਮਲੇ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਇਨਫੈਕਸ਼ਨ ਦੀ ਚੇਨ ਤੋਡ਼ਨ ਲਈ ਤਿੰਨ ਤੋਂ ਚਾਰ ਦਿਨ ਲਈ ਤਾਲਾਬੰਦੀ ਲਗਾਈ ਜਾ ਸਕਦੀ ਹੈ। 

ਇਹ ਵੀ ਪੜ੍ਹੋ- ਤਾਲਾਬੰਦੀ ਤੋਂ ਡਰੇ ਮਜ਼ਦੂਰ ਕਰ ਰਹੇ ਨੇ ਪਲਾਇਨ, ਕਿਹਾ-'ਜਦੋਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ'

ਚੀਫ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਭਾਰਗਵ ਕਾਰਿਆ ਦੀ ਬੈਂਚ ਨੇ ਕਿਹਾ ਕਿ ਮੌਜੂਦਾ ਹਾਲਤ 'ਤੇ ਕਾਬੂ ਪਾਉਣ ਲਈ ਤਾਲਾਬੰਦੀ ਜਾਂ ਫਿਰ ਕਰਫਿਊ ਦੀ ਜ਼ਰੂਰਤ ਹੈ। ਜਸਟਿਸ ਨਾਥ ਨੇ ਕਿਹਾ, ਕੋਰੋਨਾ  ਦੇ ਚੱਲਦੇ ਹਾਲਾਤ ਬੰਦ ਤੋਂ ਜ਼ਿਆਦਾ ਭੈੜੇ ਹੁੰਦੇ ਜਾ ਰਹੇ ਹਨ ਅਤੇ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਗੁਜਰਾਤ ਵਿੱਚ ਤਿੰਨ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਨੇ ਰਾਜਨੀਤਕ ਪ੍ਰਬੰਧ ਸਮੇਤ ਸਾਰੀਆਂ ਆਯੋਜਨਾਵਾਂ 'ਤੇ ਰੋਕ ਲਗਾਉਣ ਜਾਂ ਫਿਰ ਇਸ 'ਤੇ ਕਾਬੂ ਪਾਉਣ ਦੀ ਗੱਲ ਕਹੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News