ਸੈਨਾ ਦੀ ਵੱਡੀ ਕਾਰਵਾਈ, 30 ਕਿਮੀ ਤੱਕ ਨਸ਼ਟ ਕੀਤੇ ਅੱਤਵਾਦੀ ਟਿਕਾਣੇ : ਸੂਤਰ

08/03/2019 9:02:38 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਵਾਪਸ ਜਾਣ ਦੀ ਸਰਕਾਰ ਦੀ ਸਲਾਹ ਤੋਂ ਬਾਅਦ ਭਾਰਤੀ ਸੈਨਾ ਨੇ ਪੀ.ਓ.ਕੇ. ਦੇ ਲਗਭਗ 30 ਕਿਮੀ ਅੰਦਰ ਮੌਜੂਦ ਅੱਤਵਾਦੀ ਟਿਕਾਣੇ ਨਸ਼ਟ ਕਰ ਦਿੱਤੇ ਹਨ। ਸੀ.ਐੱਨ.ਐੱਨ. ਨਿਊਜ਼ 18 ਦੇ ਸੂਤਰਾਂ ਮੁਤਾਬਕ ਭਾਰਤ ਵਲੋਂ ਕੀਤੀ ਗਈ ਇਸ ਕਾਰਵਾਈ 'ਚ ਨੀਲਮ ਝੇਲਮ ਹਾਈਡ੍ਰੋਪਾਵਰ ਪ੍ਰੋਜੈਕਟ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸੂਤਰਾਂ ਮੁਤਾਬਕ ਇਸ ਹਮਲੇ 'ਚ ਐੱਨ.ਜੇ.ਐੱਚ.ਪੀ. ਵੀ ਡੈਮੇਜ਼ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਨੀਲਮ ਝੇਲਮ ਪਾਵਰ ਪਲਾਟ ਤੋਂ ਲਗਭਗ 400-500 ਮੇਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਹੈ। ਇਸ ਪਲਾਂਟ ਤੋਂ ਪਾਕਿਸਤਾਨ ਸਥਿਤ ਪੰਜਾਬ ਅਤੇ ਐੱਲ.ਓ.ਸੀ. ਅਤੇ ਨੇੜਲੇ ਇਲਾਕਿਆਂ 'ਚ ਬਿਜਲੀ ਸਪਲਾਈ ਹੁੰਦੀ ਹੈ। ਸੀ.ਐੱਨ.ਐੱਨ. ਸੂਤਰਾਂ ਮੁਤਾਬਕ, ਨੀਲਮ ਝੇਲਮ ਡੈਮ ਦਾ ਵੱਡਾ ਹਿੱਸਾ ਇਸ ਹਮਲੇ ਤੋਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ, ਡੈਮ ਨੂੰ ਕਿੰਨ੍ਹਾ ਨੁਕਸਾਨ ਪਹੁੰਚਿਆ ਹੈ, ਇਸ ਦੀ ਪੁਸ਼ਚੀ ਹੁਣ ਨਹੀਂ ਹੋ ਪਾ ਰਹੀ ਹੈ। ਜੇਕਰ ਡੈਮ ਨੂੰ ਜ਼ਿਆਦਾ ਨੁਕਸਾਨ ਪਹੁੰਚੇਗਾ ਤਾਂ ਬਿਜਲੀ ਦਾ ਉਤਪਾਦਨ ਵੀ ਪ੍ਰਭਾਵਿਤ ਹੋਵੇਗਾ। ਅਜਿਹੇ 'ਚ ਪੰਜਾਬ, ਐੱਲ.ਓ.ਸੀ. ਅਤੇ ਨੇੜੇ ਦੇ ਖੇਤਰ ਹਨੇਰੇ 'ਚ ਡੁੱਬ ਜਾਣਗੇ।
ਉੱਥੇ ਹੀ ਭਾਰਤੀ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨੀ ਸੈਨਾ ਸਮੇਂ-ਸਮੇਂ 'ਤੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਹਥਿਆਰ ਦੇ ਕੇ ਉਨ੍ਹਾਂ ਦੀ ਮਦਦ ਕਰਦੀ ਹੈ। ਸੈਨਾ ਨੇ ਕਿਹਾ ਕਿ ਭਾਰਤ ਨੇ ਕਈ ਵਾਰ ਮਿਲਿਟਰੀ ਆਪਰੇਸ਼ਨ ਦੀ ਵਾਰਤਾ 'ਚ ਇਹ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਅਜਿਹੀਆਂ ਹਰਕਤਾਂ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਹੈ।
ਸੈਨਾ ਨੇ ਕਿਹਾ ਕਿ ਜਿਨ੍ਹਾਂ ਅੱਤਵਾਦੀਆਂ ਨੂੰ ਪਾਕਿਸਤਾਨੀ ਆਰਮੀ ਦੀ ਸ਼ਹਿ ਮਿਲਦੀ ਹੈ, ਸਾਡੀ ਕਾਰਵਾਈ ਸਿਰਫ ਮਿਲਿਟਰੀ ਟਾਰਗੇਟ ਅਤੇ ਉਨ੍ਹਾਂ ਅੱਤਵਾਦੀਆਂ ਖਿਲਾਫ ਹੈ, ਪਾਕਿਸਤਾਨ ਭਾਰਤ ਵਲੋਂ ਕਲਸਟਰ ਬੰਬ ਦਾਗੇ ਜਾਣ ਦਾ ਦੋਸ਼ ਲਗਾ ਰਿਹਾ ਹੈ। ਪਾਕਿਸਤਾਨ ਛਲ-ਕਪਟ ਕਰ ਰਿਹਾ ਹੈ ਅਤੇ ਝੂਠ ਫੈਲਾ ਰਿਹਾ ਹੈ। ਮੋਰਟਾਰ ਬੰਬ ਦੀ ਆੜ 'ਚ ਕਲਸਟਰ ਬੰਬ ਦੀ ਅਫਵਾਹ ਫੈਲਾ ਰਿਹਾ ਹੈ।


satpal klair

Content Editor

Related News