CM ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਪੁਲਸ ਨਾਲ ਉਲਝਿਆ ਸ਼ਖ਼ਸ

Monday, Mar 03, 2025 - 02:54 PM (IST)

CM ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਪੁਲਸ ਨਾਲ ਉਲਝਿਆ ਸ਼ਖ਼ਸ

ਪੰਚਕੂਲਾ- ਪੰਚਕੂਲਾ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁੱਖ ਮੰਤਰੀ ਸੈਣੀ ਦੀ ਸੁਰੱਖਿਆ ਨੂੰ ਚਕਮਾ ਦੇ ਕੇ ਇਕ  ਬਾਈਕ ਸਵਾਰ ਸ਼ਖ਼ਸ ਕਾਫਲੇ ਨੇੜੇ ਪਹੁੰਚਿਆ। ਇਸ ਤੋਂ ਤੁਰੰਤ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਉਕਤ ਸ਼ਖ਼ਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਹਿਰਾਸਤ ਦੌਰਾਨ ਸ਼ਖ਼ਸ ਪੁਲਸ ਮੁਲਾਜ਼ਮਾਂ ਨਾਲ ਉਲਝ ਗਿਆ। 

ਦੱਸ ਦੇਈਏ ਕਿ ਬੀਤੇ ਫਰਵਰੀ ਮਹੀਨੇ ਵੀ ਮੁੱਖ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪੰਜਾਬ ਭਵਨ ਦੇ ਬਾਹਰ ਮੁੱਖ ਮੰਤਰੀ ਦੇ ਕਾਫਲੇ ਨੂੰ 15 ਮਿੰਟ ਤੋਂ ਜ਼ਿਆਦਾ ਦੇਰ ਤੱਕ ਸੜਕ 'ਤੇ ਠਹਿਰਨਾ ਪਿਆ ਸੀ ਤਾਂ ਐਤਵਾਰ ਨੂੰ ਫਰੀਦਾਬਾਦ ਵਿਚ ਰੈਲੀ ਦੌਰਾਨ ਕਿਸੇ ਸ਼ਖ਼ਸ ਨੇ ਮੁੱਖ ਮੰਤਰੀ ਸੈਣੀ ਦੀ ਗੱਡੀ 'ਤੇ ਮੋਬਾਈਲ ਫੋਨ ਸੁੱਟ ਦਿੱਤਾ ਸੀ। ਇਹ ਮਾਮਲਾ ਮੁੱਖ ਮੰਤਰੀ ਨਾਲ ਜੁੜਿਆ ਸੀ, ਸੁਰੱਖਿਆ ਕਰਮੀ ਤੁਰੰਤ ਸਰਗਰਮ ਹੋ ਗਏ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ।


author

Tanu

Content Editor

Related News