ਜ਼ਮੀਨ ਨੂੰ ਬੰਜਰ ਬਣਨ ਤੋਂ ਰੋਕਣ ਦੇ ਉਪਾਵਾਂ ''ਤੇ ਗੱਲ ਕਰਨ ਆਉਣਗੇ 94 ਦੇਸ਼ਾਂ ਦੇ ਵਾਤਾਵਰਣ ਮੰਤਰੀ

Tuesday, Sep 03, 2019 - 11:25 AM (IST)

ਜ਼ਮੀਨ ਨੂੰ ਬੰਜਰ ਬਣਨ ਤੋਂ ਰੋਕਣ ਦੇ ਉਪਾਵਾਂ ''ਤੇ ਗੱਲ ਕਰਨ ਆਉਣਗੇ 94 ਦੇਸ਼ਾਂ ਦੇ ਵਾਤਾਵਰਣ ਮੰਤਰੀ

ਨਵੀਂ ਦਿੱਲੀ— ਜ਼ਮੀਨ ਨੂੰ ਬੰਜਰ ਬਣਨ ਤੋਂ ਰੋਕਣ ਲਈ ਗਠਿਤ ਯੂ.ਐੱਨ.ਸੀ.ਸੀ.ਡੀ. ਦੇ ਮੈਂਬਰ ਦੇਸ਼ਾਂ ਦਾ 14ਵਾਂ ਸਿਖਰ ਸੰਮੇਲਨ ਸੋਮਵਾਰ ਤੋਂ ਗ੍ਰੇਟਰ ਨੋਇਡਾ 'ਚ ਸ਼ੁਰੂ ਹੋ ਗਿਆ। ਇਸ ਨੂੰ ਕਾਪ (ਕਾਨਫਰੈਂਸ ਆਫ਼ ਪਾਰਟੀਜ਼) ਦੇ ਤੌਰ 'ਤੇ ਵੀ ਜਾਣਦੇ ਹਨ। ਸੰਮੇਲਨ 13 ਸਤੰਬਰ ਤੱਕ ਚੱਲੇਗਾ। 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇ ਮੁੱਖ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ 'ਚ 94 ਦੇਸ਼ਾਂ ਦੇ ਵਾਤਾਵਰਣ ਮੰਤਰੀਆਂ ਸਮੇਤ ਕਰੀਬ 190 ਦੇਸ਼ਾਂ ਦੇ 6 ਹਜ਼ਾਰ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਹਰ ਸਾਲ 'ਚ ਬੈਠਕ ਸ਼ੁਰੂ ਹੋਣ ਦੇ ਨਾਲ ਹੀ ਭਾਰਤ ਅੱਜ ਤੋਂ ਅਗਲੇ 2 ਸਾਲ ਲਈ ਯੂ.ਐੱਨ.ਸੀ.ਸੀ.ਡੀ. ਦਾ ਪ੍ਰਧਾਨ ਵੀ ਬਣ ਗਿਆ ਹੈ।

99.7 ਫੀਸਦੀ ਖੁਰਾਕ ਪਦਾਰਥ ਧਰਤੀ ਤੋਂ ਮਿਲਦੇ ਹਨ
ਯੂ.ਐੱਨ.ਸੀ.ਸੀ.ਡੀ. ਦੇ ਕਾਰਜਕਾਰੀ ਸਕੱਤਰ ਇਬਰਾਹਿਮ ਛਿਆਵ ਨੇ ਕਿਹਾ ਕਿ ਸੰਮੇਲਨ ਤੋਂ ਬਾਅਦ ਜਾਰੀ ਹੋਣ ਵਾਲੀ ਦਿੱਲੀ ਐਲਾਨ ਤੋਂ ਅਗਲੇ 25-30 ਸਾਲ ਦੀ ਦਿਸ਼ਾ ਤੈਅ ਹੋਵੇਗੀ। ਇਬਰਾਹਿਮ ਅਨੁਸਾਰ ਦੁਨੀਆ ਦੇ 99.7 ਫੀਸਦੀ ਖੁਰਾਕ ਪਦਾਰਥ ਧਰਤੀ ਤੋਂ ਮਿਲਦੇ ਹਨ। ਵਧਦੀ ਆਬਾਦੀ ਅਤੇ ਘੱਟ ਹੁੰਦੀ ਖੇਤੀ ਯੋਗ ਜ਼ਮੀਨ ਕਾਰਨ ਜ਼ਮੀਨ 'ਤੇ ਦਬਾਅ ਵਧ ਰਿਹਾ ਹੈ। ਦੁਨੀਆ ਦੀ 25 ਫੀਸਦੀ ਜ਼ਮੀਨ ਫਸਲ ਉਤਪਾਦਨ ਦੇ ਲਾਇਕ ਨਹੀਂ ਰਹਿ ਗਈ, ਉੱਥੇ ਹੀ 75 ਫੀਸਦੀ ਜ਼ਮੀਨ ਦੇ ਮੂਲ ਸਵਰੂਪ 'ਚ ਤਬਦੀਲੀ ਆ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ ਬੰਜਰ ਹੋ ਚੁਕੀ ਜ਼ਮੀਨ ਨੂੰ ਫਿਰ ਉਪਜਾਊ ਬਣਾਉਣ 'ਚ ਨਿਵੇਸ਼ ਕਰਨ ਲਈ ਇਹੀ ਸਹੀ ਸਮਾਂ ਹੈ। ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਨਾਲ ਖੁਰਾਕ ਸੁਰੱਖਿਆ ਦੇ ਨਾਲ-ਨਾਲ ਰੋਜ਼ਗਾਰ ਮੌਕੇ ਵੀ ਵਧਦੇ ਹਨ ਅਤੇ ਗਰੀਬੀ ਘੱਟ ਕਰਨ 'ਚ ਮਦਦ ਮਿਲਦੀ ਹੈ। ਇਬਰਾਹਿਮ ਅਨੁਸਾਰ ਸੰਮੇਲਨ 'ਚ ਸੋਕਾ ਚਰਚਾ ਦਾ ਮੁੱਖ ਵਿਸ਼ਾ ਹੋਵੇਗਾ।

ਜ਼ਮੀਨ ਦੇ ਬੰਜਰ ਹੋਣ ਦਾ ਕਾਰਨ ਇਨਸਾਨੀ ਦਖਲ
ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਜ਼ਮੀਨ ਦੇ ਬੰਜਰ ਹੋਣ ਦਾ ਕਾਰਨ ਇਨਸਾਨੀ ਦਖਲ ਹੈ। ਤਿੰਨੋਂ ਆਪਸ 'ਚ ਜੁੜੇ ਹੋਏ ਹਨ। ਹੁਣ ਸਕਾਰਾਤਮਕ ਦਖਲ ਰਾਹੀਂ ਇਸ ਨੂੰ ਸੁਧਾਰਨ ਅਤੇ ਭਾਵੀ ਪੀੜ੍ਹੀ ਨੂੰ ਬਿਹਤਰ ਭਵਿੱਖ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 200 ਸਾਲਾਂ 'ਚ ਅਸੀਂ ਵਾਤਾਵਰਣ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਠੀਕ ਕਰਨਾ ਹੈ। ਜਾਵਡੇਕਰ ਨੇ ਕਿਹਾ ਕਿ ਯੂ.ਐੱਨ.ਸੀ.ਸੀ.ਡੀ. ਦੇ ਪ੍ਰਧਾਨ ਦੇ ਰੂਪ 'ਚ ਭਾਰਤ ਇਹ ਯਕੀਨੀ ਕਰੇਗਾ ਕਿ ਅਗਲੇ 2 ਸਾਲ 'ਚ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਦੀ ਦਿਸ਼ਾ 'ਚ ਈਮਾਨਦਾਰ ਕੋਸ਼ਿਸ਼ਾਂ ਹੋਣ।


author

DIsha

Content Editor

Related News