ਵੱਡੀ ਖ਼ਬਰ ; ਮਹਿਲਾ JE ਹੋ ਗਈ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ

Tuesday, Jun 10, 2025 - 04:05 PM (IST)

ਵੱਡੀ ਖ਼ਬਰ ; ਮਹਿਲਾ JE ਹੋ ਗਈ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ

ਨੈਸ਼ਨਲ ਡੈਸਕ- ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਵਿੱਚ ਬਕਾਇਆ ਬਿੱਲਾਂ ਨੂੰ ਕਲੀਅਰ ਕਰਨ ਲਈ ਇੱਕ ਠੇਕੇਦਾਰ ਤੋਂ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇੱਕ ਜੂਨੀਅਰ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਜੂਨੀਅਰ ਇੰਜੀਨੀਅਰ (ਜੇ.ਈ.) ਜਨਵਰੀ 2024 ਵਿੱਚ ਗੈਸੀਲੇਟ ਬਲਾਕ ਵਿਖੇ ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ (ਡੀ.ਆਰ.ਡੀ.ਏ.), ਬਾਰਗੜ੍ਹ ਅਧੀਨ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਈ ਸੀ। ਇਹ ਉਸ ਦੀ ਪਹਿਲੀ ਪੋਸਟਿੰਗ ਸੀ।

ਉਨ੍ਹਾਂ ਕਿਹਾ ਕਿ ਜੇ.ਈ. ਨੂੰ ਓਡੀਸ਼ਾ ਦੇ ਵਿਜੀਲੈਂਸ ਅਧਿਕਾਰੀ ਨੇ ਠੇਕੇਦਾਰ (ਸ਼ਿਕਾਇਤਕਰਤਾ) ਤੋਂ ਮਨਰੇਗਾ ਅਧੀਨ ਸੜਕ ਸੁਧਾਰ ਦੇ ਕੰਮ ਦੇ ਸਬੰਧ ਵਿੱਚ ਮਾਪ ਅਤੇ ਬਕਾਇਆ ਬਿੱਲ ਨੂੰ ਕਲੀਅਰ ਕਰਨ ਲਈ 32,000 ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਉਸ ਦੀ ਆਖਰੀ ਕਿਸ਼ਤ ਵਜੋਂ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ।

ਇਹ ਵੀ ਪੜ੍ਹੋ- ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ

ਉਨ੍ਹਾਂ ਕਿਹਾ ਕਿ ਕੰਮ ਦੀ ਅਨੁਮਾਨਤ ਲਾਗਤ 9.50 ਲੱਖ ਰੁਪਏ ਹੈ, ਜਿਸ ਵਿੱਚੋਂ 3.15 ਲੱਖ ਰੁਪਏ ਦੇ ਬਿੱਲ ਪਹਿਲਾਂ ਅਦਾ ਕੀਤੇ ਜਾ ਚੁੱਕੇ ਸਨ। ਜੇ.ਈ. ਬਕਾਇਆ ਬਿੱਲਾਂ ਨੂੰ ਕਲੀਅਰ ਕਰਨ ਲਈ ਭੁਗਤਾਨ ਕੀਤੇ ਬਿੱਲ ਦੀ ਰਕਮ ਦਾ 10 ਫ਼ੀਸਦੀ ਰਿਸ਼ਵਤ ਮੰਗ ਰਹੀ ਸੀ। ਇਸ ਦੌਰਾਨ ਡੀਲ 32,000 ਰੁਪਏ 'ਚ ਤੈਅ ਹੋਈ ਸੀ, ਜਿਸ 'ਚੋਂ ਉਸ ਨੇ ਕੁਝ ਦਿਨ ਪਹਿਲਾਂ 24,000 ਰੁਪਏ ਹਾਸਲ ਕਰ ਲਏ ਸਨ ਤੇ ਹੁਣ ਉਹ ਬਾਕੀ ਬਿੱਲ ਦਾ ਭੁਗਤਾਨ ਕਰਨ ਲਈ 8,000 ਰੁਪਏ ਦੀ ਰਕਮ ਦੀ ਮੰਗ ਕਰ ਰਹੀ ਸੀ।

ਉਨ੍ਹਾਂ ਕਿਹਾ ਕਿ ਰਿਸ਼ਵਤ ਦੀ ਸਾਰੀ ਰਕਮ ਜੇ.ਈ. ਦੇ ਕਬਜ਼ੇ ਵਿੱਚੋਂ ਬਰਾਮਦ ਕਰ ਕੇ ਜ਼ਬਤ ਕਰ ਲਈ ਗਈ ਹੈ। ਇਸ ਸਬੰਧ ਵਿੱਚ, ਭ੍ਰਿਸ਼ਟਾਚਾਰ ਰੋਕਥਾਮ (ਸੋਧ) ਐਕਟ, 2018 ਦੇ ਤਹਿਤ ਸੰਬਲਪੁਰ ਵਿਜੀਲੈਂਸ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ, ਵਿਜੀਲੈਂਸ ਸੂਤਰਾਂ ਨੇ ਦੱਸਿਆ।

ਇਹ ਵੀ ਪੜ੍ਹੋ- ਬਸ ਮਿਲਣ ਵਾਲੀ ਹੈ ਅੱਗ ਵਰ੍ਹਾਊ ਗਰਮੀ ਤੋਂ ਰਾਹਤ ! ਮੌਸਮ ਵਿਭਾਗ ਨੇ ਦੱਸਿਆ ਕਦੋਂ ਹੋਵੇਗੀ ਬਾਰਿਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News