ਕਾਮੇਡੀਅਨ ਕੁਨਾਲ ਕਾਮਰਾ ਵਿਵਾਦ: ਸ਼ਿਵ ਸੈਨਾ ਨੇਤਾ ਰਾਹੁਲ ਕਨਾਲ ਅਤੇ 11 ਹੋਰ ਗ੍ਰਿਫ਼ਤਾਰ
Monday, Mar 24, 2025 - 05:08 PM (IST)

ਮੁੰਬਈ (ਏਜੰਸੀ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਕਥਿਤ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਇੱਥੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਦੇ ਸ਼ੋਅ ਦੇ ਸਥਾਨ 'ਤੇ ਕਥਿਤ ਤੌਰ 'ਤੇ ਭੰਨਤੋੜ ਕਰਨ ਦੇ ਦੋਸ਼ ਵਿੱਚ ਸ਼ਿਵ ਸੈਨਾ ਦੇ ਅਹੁਦੇਦਾਰ ਰਾਹੁਲ ਕਨਾਲ ਅਤੇ 11 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਮਰਾ ਨੇ ਖਾਰ ਦੇ ਯੂਨੀਕੌਂਟੀਨੈਂਟਲ ਹੋਟਲ ਵਿਖੇ ਸਥਿਤ ਹੈਬੀਟੇਟ ਕਾਮੇਡੀ ਕਲੱਬ ਵਿੱਚ ਆਪਣੀ ਪੇਸ਼ਕਾਰੀ ਦੌਰਾਨ ਸ਼ਿੰਦੇ ਦਾ ਜ਼ਿਕਰ 'ਗੱਦਾਰ' ਵਜੋਂ ਕੀਤਾ ਸੀ ਅਤੇ ਉਨ੍ਹਾਂ 'ਤੇ ਇੱਕ ਪੈਰੋਡੀ ਗੀਤ ਵੀ ਗਾਇਆ ਸੀ।
ਇਹ ਵੀ ਪੜ੍ਹੇ: ਕਾਮੇਡੀਅਨ ਕਾਮਰਾ ਦੀ ਲੋਕੇਸ਼ਨ ਦਾ ਲਗਾਇਆ ਜਾ ਰਿਹੈ ਪਤਾ: ਸ਼ਿਵ ਸੈਨਾ ਨੇਤਾ
ਇਸ ਤੋਂ ਬਾਅਦ, ਸ਼ਿਵ ਸੈਨਾ ਦੇ ਵਰਕਰਾਂ ਨੇ ਐਤਵਾਰ ਨੂੰ ਸਮਾਗਮ ਵਾਲੀ ਥਾਂ 'ਤੇ ਭੰਨਤੋੜ ਕੀਤੀ। ਕਾਮਰਾ ਦੇ ਸ਼ੋਅ ਸਥਾਨ 'ਤੇ ਭੰਨਤੋੜ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਰਾਹੁਲ ਕਨਾਲ ਨੇ ਸੋਮਵਾਰ ਸਵੇਰੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਗੱਲ ਨਹੀਂ ਹੈ। ਇਹ ਸਿਰਫ਼ ਆਤਮ-ਸਮਨਾਮ ਦਾ ਮਾਮਲਾ ਹੈ। ਜਦੋਂ ਬਜ਼ੁਰਗਾਂ ਜਾਂ ਦੇਸ਼ ਦੇ ਸਤਿਕਾਰਯੋਗ ਨਾਗਰਿਕਾਂ ਦੀ ਗੱਲ ਆਉਂਦੀ ਹੈ, ਜਦੋਂ ਤੁਹਾਡੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਤੁਸੀਂ ਉਸ ਮਾਨਸਿਕਤਾ ਵਾਲੇ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਓਗੇ।" ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ, "ਇਹ ਤਾਂ ਟ੍ਰੇਲਰ ਹੈ, ਪਿਕਚਰ ਅਜੇ ਬਾਕੀ ਹੈ। ਜਦੋਂ ਵੀ ਤੁਸੀਂ ਮੁੰਬਈ ਵਿੱਚ ਹੋਵੋਗੇ, ਤੁਹਾਨੂੰ ਸ਼ਿਵ ਸੈਨਾ ਸ਼ੈਲੀ ਵਿੱਚ ਇੱਕ ਚੰਗਾ ਸਬਕ ਮਿਲੇਗਾ।"
ਇਹ ਵੀ ਪੜ੍ਹੋ: ਹੁਣ ਇੱਕ ਹੋਰ ਕਾਮੇਡੀਅਨ ਨੇ ਸਹੇੜਿਆ ਵਿਵਾਦ, ਗੁੱਸੇ 'ਚ ਆਏ ਸ਼ਿਵ ਸੈਨਾ ਵਰਕਰਾਂ ਨੇ ਭੰਨ'ਤਾ ਸਟੂਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8