ਹਰਿਆਣਾ ’ਚ ਕੁਮਾਰੀ ਸ਼ੈਲਜਾ ਨੂੰ ਬਣਾਇਆ ਜਾ ਸਕਦਾ ਹੈ ਕਾਂਗਰਸ ਪ੍ਰਧਾਨ: ਸੂਤਰ

08/28/2019 4:08:11 PM

ਚੰਡੀਗੜ੍ਹ—ਹਰਿਆਣਾ ’ਚ ਕਾਂਗਰਸ ਪਾਰਟੀ ਵੱਡਾ ਫੇਰਬਦਲ ਕਰ ਸਕਦੀ ਹੈ। ਸੂਤਰਾਂ ਮੁਤਾਬਕ ਹੁਣ ਅਸ਼ੋਕ ਤੰਵਰ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਕਾਂਗਰਸ ਪਾਰਟੀ ਦੀ ਪ੍ਰਧਾਨ ਬਣਾਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੁਤਾਬਕ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚ ਵੀਰੇਂਦਰ ਮਰਾਠਾ, ਦੁਪੇਂਦਰ ਹੁੱਡਾ, ਕੁਲਦੀਪ ਬਿਸ਼ਨੋਈ ਅਤੇ ਕੈਪਟਨ ਅਜੈ ਯਾਦਵ ਵੀ ਸ਼ਾਮਲ ਹਨ। ਦੱਸ ਦੇਈਏ ਕਿ 18 ਅਗਸਤ ਨੂੰ ਭੁਪੇਂਦਰ ਸਿੰਘ ਹੁੱਡਾ ਵੱਲੋਂ ਰੋਹਤਕ ’ਚ ਪਰਿਵਰਤਨ ਰੈਲੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਹਰਿਆਣਾ ’ਚ ਕਾਂਗਰਸ ਪਾਰਟੀ ਵੱਲੋਂ ਅਹਿਮ ਕਦਮ ਚੁੱਕਣ ਦੀ ਸੰਭਾਵਨਾ ਹੈ।

ਕੁਮਾਰੀ ਸ਼ੈਲਜਾ—
ਸਾਬਕਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕੁਮਾਰੀ ਸ਼ੈਲਜਾ ਦਾ ਜਨਮ ਚੰਡੀਗੜ੍ਹ ਦੇ ਦਲਿਤ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਦਲਬੀਰ ਸਿੰਘ ਦੇ ਘਰ 24 ਸਤੰਬਰ 1962 ਨੂੰ ਹੋਇਆ। ਦਿੱਲੀ ਦੇ ਜੀਸਸ ਐਂਡ ਮੈਰੀ ਪਬਲਿਕ ਸਕੂਲ ’ਚ ਪੜ੍ਹੀ ਕੁਮਾਰੀ ਸ਼ੈਲਜਾ ਨੇ ਗ੍ਰੈਜੂਏਸ਼ਨ ਅਤੇ ਐੱਮ. ਫਿਲ ਡਿਗਰੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਪਾਸ ਕੀਤੀ। 1990 ’ਚ ਮਹਿਲਾ ਕਾਂਗਰਸ ਦੀ ਪ੍ਰਧਾਨ ਬਣ ਕੇ ਉਨ੍ਹਾਂ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕੀਤੀ। 1991’ਚ ਪਹਿਲੀ ਵਾਰ 10ਵੀਂ ਲੋਕ ਸਭਾ ਚੋਣਾਂ ’ਚ ਹਰਿਆਣਾ ਦੇ ਸਿਰਸਾ ਲੋਕ ਸਭਾ ਸੀਟ ਜਿੱਤ ਕੇ ਨਰਸਿੰਮ੍ਹਾ ਸਰਕਾਰ ’ਚ ਸਿੱਖਿਆ-ਸੰਸਕ੍ਰਿਤੀ ਰਾਜਮੰਤਰੀ ਬਣੀ।


Iqbalkaur

Content Editor

Related News