ਮਨਾਲੀ ਘੁੰਮਣ ਵਾਲੇ ਕਰ ਲੈਣ ਤੌਬਾ; ਤਸਵੀਰਾਂ ''ਚ ਵੇਖ ਲਓ ਟ੍ਰੈਫਿਕ ਦਾ ਹਾਲ
Wednesday, Jan 01, 2025 - 12:36 PM (IST)
ਕੁੱਲੂ- ਨਵਾਂ ਸਾਲ 2025 ਦਾ ਆਗਾਜ਼ ਹੋ ਗਿਆ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਜ਼ਿਆਦਾਤਰ ਲੋਕ ਪਹਾੜਾਂ ਦੀ ਸੈਰ 'ਤੇ ਜਾਂਦੇ ਹਨ। ਪਹਾੜਾਂ 'ਤੇ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ। ਬਰਫ਼ਬਾਰੀ ਦਾ ਆਨੰਦ ਮਾਣਨ ਲਈ ਵੱਡੀ ਗਿਣਤੀ ਵਿਚ ਲੋਕ ਸ਼ਿਮਲਾ ਘੁੰਮਣ ਲਈ ਆਏ ਹਨ। ਪਰ ਇਸ ਵਾਰ ਦੀ ਬਰਫ਼ਬਾਰੀ ਨੇ ਰੋਮਾਂਚ ਦੇ ਨਾਲ-ਨਾਲ ਮੁਸ਼ਕਲਾਂ ਵੀ ਲੈ ਕੇ ਆਈ ਹੈ।
ਅਟਲ ਟਨਲ ਵਿਚਾਲੇ ਭਾਰੀ ਬਰਫ਼ਬਾਰੀ ਕਾਰਨ ਗੱਡੀ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਹਨ। ਅਜਿਹੇ ਵਿਚ ਪੁਲਸ ਅਤੇ ਸਥਾਨਕ ਅਧਿਕਾਰੀ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਸਫੇਦ ਬਰਫ਼ ਨਾਲ ਢਕੇ ਪਹਾੜ ਖੂਬਸੂਰਤ ਪਲਾਂ ਨੂੰ ਕੈਮਰੇ ਵਿਚ ਕੈਦ ਕਰ ਰਹੇ ਹਨ। ਹਿਮਾਚਲ ਅਤੇ ਕਸ਼ਮੀਰ ਦੀਆਂ ਪਹਾੜੀਆਂ ਵਿਚ ਬਰਫ਼ਬਾਰੀ ਦਾ ਸਿਲਸਿਲਾ ਨਾ ਸਿਰਫ਼ ਸੈਲਾਨੀਆਂ ਨੂੰ ਲੁਭਾ ਰਿਹਾ ਹੈ, ਸਗੋਂ ਸਥਾਨਕ ਅਰਥਵਿਵਸਥਾ ਨੂੰ ਵੀ ਹੱਲਾਸ਼ੇਰੀ ਮਿਲ ਰਹੀ ਹੈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਵੀ ਇਸ ਵਾਰ ਵੱਖਰਾ ਹੀ ਬਰਫ਼ਬਾਰੀ ਦਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਕਈ ਸੈਲਾਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸ਼ਿਮਲਾ ਦਾ ਅਜਿਹਾ ਅਨੁਭਵ ਪਹਿਲੀ ਵਾਰ ਹੈ। ਬਰਫ ਦੀ ਚਾਦਰ ਨੇ ਪੂਰੇ ਸ਼ਿਮਲਾ ਨੂੰ ਵਿੰਟਰ ਵੰਡਰਲੈਂਡ ਬਣਾ ਦਿੱਤਾ ਹੈ। ਮਾਲ ਰੋਡ 'ਤੇ ਸੈਲਾਨੀਆਂ ਦੀ ਭਾਰੀ ਭੀੜ ਉਮਰ ਰਹੀ ਹੈ, ਲੋਕ ਬਰਫ਼ ਦਾ ਆਨੰਦ ਮਾਣ ਰਹੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਦਾ ਇਹ ਦੌਰ ਜਾਰੀ ਰਹਿਣ ਵਾਲਾ ਹੈ। ਸੈਲਾਨੀ ਮੌਸਮ ਦਾ ਪੂਰਾ ਆਨੰਦ ਮਾਣ ਸਕਦੇ ਹਨ।