ਵਿਆਹ ਦਾ ਪ੍ਰਸਤਾਵ ਨੂੰ ਠੁਕਰਾਉਣ ''ਤੇ ਹੋਇਆ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ: ਕੋਲਕਾਤਾ ਪੁਲਸ

Saturday, Jun 28, 2025 - 01:38 PM (IST)

ਵਿਆਹ ਦਾ ਪ੍ਰਸਤਾਵ ਨੂੰ ਠੁਕਰਾਉਣ ''ਤੇ ਹੋਇਆ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ: ਕੋਲਕਾਤਾ ਪੁਲਸ

ਕੋਲਕਾਤਾ : ਕੋਲਕਾਤਾ ਵਿਚ ਇਕ ਲਾਅ ਕਾਲਜ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਵਿਆਹ ਦਾ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਇਸ ਗੱਲ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਘਟਨਾ ਪਹਿਲਾਂ ਤੋਂ ਯੋਜਨਾਬੱਧ ਸੀ ਜਾਂ ਨਹੀਂ। ਅਧਿਕਾਰੀ ਨੇ ਕਿਹਾ, "ਘਟਨਾ ਦੇ ਕ੍ਰਮ ਨੂੰ ਦੇਖਦਿਆਂ, ਇਹ ਜਾਪਦਾ ਹੈ ਕਿ ਮੁੱਖ ਦੋਸ਼ੀ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦੇਣ ਤੋਂ ਬਾਅਦ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਹਾਲਾਤੀ ਸਬੂਤਾਂ ਦੁਆਰਾ ਇਸਦੀ ਪੁਸ਼ਟੀ ਹੋ ​​ਗਈ ਹੈ।"

ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ! ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਹੁਕਮ

ਅਧਿਕਾਰੀ ਨੇ ਦੱਸਿਆ ਕਿ ਇਹ ਯੋਜਨਾਬੱਧ ਅਪਰਾਧ ਸੀ ਜਾਂ ਅਚਾਨਕ ਹੋਇਆ, ਇਹ ਅਜੇ ਤੱਕ ਸਾਬਤ ਨਹੀਂ ਹੋਇਆ। ਉਹਨਾਂ ਕਿਹਾ ਕਿ ਪੀੜਤ ਕੁੜੀ ਨੇ ਤਿੰਨਾਂ ਮੁਲਜ਼ਮਾਂ ਨੂੰ ਦੱਸਿਆ ਸੀ ਕਿ ਉਸ ਦਾ ਇਕ ਪ੍ਰੇਮੀ ਹੈ ਅਤੇ ਉਹ ਉਸ ਦੇ ਨਾਲ ਖ਼ੁਸ਼ ਹੈ। ਉਹ ਉਸ ਨੂੰ ਧੋਖਾ ਨਹੀਂ ਦੇਵੇਗੀ। ਅਧਿਕਾਰੀ ਨੇ ਕਿਹਾ ਕਿ ਪੀੜਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਤਿੰਨਾਂ ਨੇ ਮੁੱਖ ਦੋਸ਼ੀ ਦਾ ਵਿਰੋਧ ਜਾਰੀ ਰੱਖਣ 'ਤੇ ਲੜਕੀ ਦੇ ਪ੍ਰੇਮੀ ਨੂੰ ਜਾਨੋਂ ਮਾਰਨ ਅਤੇ ਉਸਦੇ (ਲੜਕੀ ਦੇ) ਮਾਪਿਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ, "ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਤਿੰਨਾਂ ਮੁਲਜ਼ਮਾਂ ਅਤੇ ਪੀੜਤਾ ਦੇ ਕਾਲ ਵੇਰਵਿਆਂ ਦੀ ਵੀ ਜਾਂਚ ਕਰ ਰਹੇ ਹਾਂ।"

ਇਹ ਵੀ ਪੜ੍ਹੋ : ਚਲਦੀ ਬਾਈਕ 'ਤੇ ਪ੍ਰੇਮਿਕਾ ਨੂੰ ਟੈਂਕੀ 'ਤੇ ਬਿਠਾ ਪ੍ਰੇਮੀ ਨੇ ਕੀਤਾ ਅਜਿਹਾ ਕੰਮ, ਦੇਖ ਉੱਡ ਜਾਣਗੇ ਹੋਸ਼ (ਵੀਡੀਓ)

ਮੈਡੀਕਲ ਜਾਂਚ ਵਿੱਚ ਇੱਕ ਲਾਅ ਕਾਲਜ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ 'ਸਾਊਥ ਕਲਕੱਤਾ ਲਾਅ ਕਾਲਜ' ਦੀ ਪਹਿਲੇ ਸਾਲ ਦੀ ਵਿਦਿਆਰਥਣ ਨੇ ਦੋਸ਼ ਲਗਾਇਆ ਕਿ 25 ਜੂਨ ਦੀ ਸ਼ਾਮ ਨੂੰ ਸੰਸਥਾ ਦੀ ਇੱਕ ਸਾਬਕਾ ਵਿਦਿਆਰਥਣ ਅਤੇ ਦੋ ਸੀਨੀਅਰ ਵਿਦਿਆਰਥੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਤਿੰਨੋਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸੇ ਦਿਨ ਲੜਕੀ ਦੀ ਡਾਕਟਰੀ ਜਾਂਚ ਵੀ ਕੀਤੀ ਗਈ ਸੀ। ਵਿਦਿਆਰਥਣ ਦੇ ਗੁਪਤ ਅੰਗਾਂ ਅਤੇ ਪੱਟਾਂ ਦੇ ਨੇੜੇ ਬਾਹਰੀ ਸੱਟਾਂ ਦੇ ਨਿਸ਼ਾਨ ਹਨ, ਨਾਲ ਹੀ ਉਸਦੀ ਗਰਦਨ ਦੁਆਲੇ ਸੱਟਾਂ ਦੇ ਨਿਸ਼ਾਨ ਹਨ।

ਇਹ ਵੀ ਪੜ੍ਹੋ : 'ਅਹਿਮਦਾਬਾਦ Plane Crash ਮੈਂ ਕਰਵਾਇਆ’, ਪਤਾ ਲੱਗਦੇ ਪੁਲਸ ਨੇ ਗ੍ਰਿਫ਼ਤਾਰ ਕਰ ਲਈ ਕੁੜੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News