CM ਯੋਗੀ ਅਤੇ ਭੂਟਾਨ ਦੇ ਰਾਜਾ ਨੇ ਸੰਗਮ 'ਚ ਲਗਾਈ ਡੁਬਕੀ
Tuesday, Feb 04, 2025 - 01:44 PM (IST)
ਮਹਾਕੁੰਭ ਨਗਰ- ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਮੰਗਲਵਾਰ ਨੂੰ ਮਹਾਕੁੰਭ ਮੇਲਾ ਖੇਤਰ ਪਹੁੰਚੇ ਅਤੇ ਤ੍ਰਿਵੇਣੀ ਸੰਗਮ 'ਚ ਡੁਬਕੀ ਲਗਾਈ। ਵਾਂਗਚੁਕ ਦੇ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਸਵਤੰਤਰ ਦੇਵ ਸਿੰਘ ਅਤੇ ਨੰਦ ਗੋਪਾਲ ਗੁਪਤਾ ਨੰਦੀ ਨੇ ਵੀ ਸੰਗਮ 'ਚ ਡੁਬਕੀ ਲਗਾਈ। ਸੂਚਨਾ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ,"ਭੂਟਾਨ ਦੇ ਰਾਜਾ ਨੇ ਆਪਣੇ ਰਵਾਇਤੀ ਪਹਿਰਾਵੇ 'ਚ ਸੰਗਮ 'ਚ ਇਸ਼ਨਾਨ ਕੀਤਾ, ਜਦੋਂ ਕਿ ਮੁੱਖ ਮੰਤਰੀ ਆਪਣੇ ਭਗਵੇਂ ਪਹਿਰਾਵੇ 'ਚ ਸਨ।" ਇਸ਼ਨਾਨ ਕਰਦੇ ਸਮੇਂ ਉਨ੍ਹਾਂ ਨਾਲ ਸਵਤੰਤਰ ਦੇਵ ਵੀ ਭਗਵੇਂ ਕੱਪੜੇ ਪਹਿਨੇ ਹੋਏ ਸਨ। ਇਸ਼ਨਾਨ ਕਰਨ ਵਾਲਿਆਂ 'ਚ ਹਾਲ ਹੀ 'ਚ ਮਹਾਮੰਡਲੇਸ਼ਵਰ ਬਣਾਏ ਗਏ ਸੰਤੋਸ਼ ਦਾਸ ਸਤੂਆ ਬਾਬਾ ਵੀ ਸ਼ਾਮਲ ਸਨ।''
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਇਸ ਤੋਂ ਪਹਿਲੇ ਦੁਪਹਿਰ ਕਰੀਬ 11 ਵਜੇ ਮੁੱਖ ਮੰਤਰੀ ਯੋਗੀ ਅਤੇ ਭੂਟਾਨ ਦੇ ਰਾਜਾ ਜਹਾਜ਼ ਰਾਹੀਂ ਲਖਨਊ ਤੋਂ ਪ੍ਰਯਾਗਰਾਜ ਪਹੁੰਚੇ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਸੋਮਵਾਰ ਨੂੰ ਲਖਨਊ ਪਹੁੰਚੇ ਸਨ, ਜਿੱਥੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਸੋਮਵਾਰ ਨੂੰ ਹਵਾਈ ਅੱਡੇ 'ਤੇ ਕਲਾਕਾਰਾਂ ਨੇ ਭੂਟਾਨ ਦੇ ਰਾਜਾ ਲਈ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀ ਦਿੱਤੀਆਂ। ਬਾਅਦ 'ਚ ਭੂਟਾਨ ਦੇ ਰਾਜਾ ਉੱਤਰ ਪ੍ਰਦੇਸ਼ ਦੇ ਰਾਜਭਵਨ ਪਹੁੰਚੇ, ਜਿੱਥੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ। ਰਾਜ ਭਵਨ 'ਚ ਭੂਟਾਨ ਦੇ ਰਾਜਾ ਦੇ ਸਨਮਾਨ 'ਚ ਰਾਤ ਦੇ ਖਾਣੇ ਦਾ ਵੀ ਆਯੋਜਨ ਕੀਤਾ ਗਿਆ, ਜਿਸ 'ਚ ਭੂਟਾਨ ਦੇ ਵਫ਼ਦ, ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਅਤੇ ਵਿਸ਼ੇਸ਼ ਮਹਿਮਾਨਾਂ ਨੇ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8