ਖਾਪ ਪੰਚਾਇਤਾਂ ਦਾ ਫਰਮਾਨ : ਲਿਵ ਇਨ ਰਿਲੇਸ਼ਨਸ਼ਿਪ ਹੋਵੇ ਬੈਨ

Monday, Jul 29, 2024 - 01:17 PM (IST)

ਨਰਵਾਨਾ (ਰਾਜੀਵ)- ਦਨੌਦਾ ਪਿੰਡ ’ਚ ਸਥਿਤ ਸਰਵਜਾਤੀ ਬਿਨੈਣ ਖਾਪ ਦੇ ਇਤਿਹਾਸਕ ਚਬੂਤਰੇ ’ਤੇ ਐਤਵਾਰ ਨੂੰ ਦੇਸ਼ ਦੀਆਂ ਖਾਪ ਪੰਚਾਇਤਾਂ ਦਾ ਮਹਾਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਰਵਜਾਤੀ ਬਿਨੈਣ ਖਾਪ ਦੇ ਪ੍ਰਧਾਨ ਰਘੁਬੀਰ ਨੈਨ ਨੇ ਕੀਤੀ। ਮੰਚ ਸੰਚਾਲਨ ਈਸ਼ਵਰ ਨੈਨ ਦਨੌਦਾ ਨੇ ਕੀਤਾ। ਮਹਾਸੰਮੇਲਨ ’ਚ ਪੂਰੇ ਉੱਤਰ ਭਾਰਤ ਦੀਆਂ 300 ਖਾਪ ਪੰਚਾਇਤਾਂ ਦੇ ਪ੍ਰਧਾਨਾਂ ਅਤੇ ਪ੍ਰਤੀਨਿਧੀਆਂ ਨੇ ਭਾਗ ਲਿਆ। ਮਹਾਸੰਮੇਲਨ ’ਚ ਸਾਰੇ ਖਾਪ ਪ੍ਰਧਾਨਾਂ ਅਤੇ ਪ੍ਰਤੀਨਿਧੀਆਂ ਨੇ ਸਰਬਸੰਮਤੀ ਨਾਲ ਕੁੱਲ ਭਾਰਤੀ ਖਾਪ ਤਾਲਮੇਲ ਕਮੇਟੀ ਦਾ ਗਠਨ ਕੀਤਾ ਅਤੇ ਬਿਨੈਣ ਖਾਪ ਦੇ ਪ੍ਰਧਾਨ ਰਘੁਬੀਰ ਨੈਨ ਨੂੰ ਕਮੇਟੀ ਦਾ ਪ੍ਰਧਾਨ ਨਾਮਜ਼ਦ ਕੀਤਾ। ਇਹ ਕਮੇਟੀ 51 ਮੈਂਬਰੀ ਬਣਾਈ ਜਾਵੇਗੀ। ਇਸ ਮੌਕੇ ਰਘੁਬੀਰ ਨੈਨ ਨੇ ਕਿਹਾ ਕਿ ਮਹਾਸੰਮੇਲਨ ਦਾ ਮਕਸਦ ਸੰਸਕਾਰੀ/ਸੱਭਿਆਚਾਰੀ ਸਮਾਜ ਦਾ ਨਿਰਮਾਣ ਅਤੇ ਪੂਰੇ ਸਮਾਜਿਕ ਮਾਹੌਲ ਨੂੰ ਕੁਰੀਤੀਆਂ ਅਤੇ ਬੁਰਾਈਆਂ ਤੋਂ ਮੁਕਤ ਕਰਵਾਉਣਾ ਹੈ। ਮਹਾਸੰਮੇਲਨ ਦਾ ਮੁੱਖ ਫੋਕਸ ਹਿੰਦੂ ਮੈਰਿਜ ਐਕਟ ’ਚ ਸਮਾਜ ਦੀਆਂ ਤੰਦਰੁਸਤ ਮਰਿਆਦਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕੁਝ ਬਿੰਦੂਆਂ ’ਤੇ ਸੋਧ ਕਰਵਾਉਣਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ ’ਚ ਪ੍ਰਸਤਾਵਿਤ ਲਵ ਮੈਰਿਜ ਦੇ ਸਬੰਧ ’ਚ ਮਾਤਾ-ਪਿਤਾ ਦੀ ਸਹਿਮਤੀ ਰਹੇ ਅਤੇ ਲਵ ਮੈਰਿਜ ਪਿੰਡ ਅਤੇ ਸਮਗੌਤਰ ’ਚ ਨਾ ਹੋਵੇ, ਅਜਿਹੀ ਵਿਵਸਥਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵਿਆਹੇ ਹੋਏ ਪੁਰਸ਼ ਅਤੇ ਔਰਤਾਂ ਦੇ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਨਵਾਂ ਪ੍ਰਚਲਨ ਚੱਲ ਰਿਹਾ ਹੈ, ਜੋ ਸੰਸਕਾਰੀ/ਸਭਿਆਚਾਰੀ ਸਮਾਜ ’ਚ ਉਚਿਤ ਨਹੀਂ ਹੈ। ਇਸ ਕਾਨੂੰਨ ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਮਹਾਸੰਮੇਲਨ ਅਤੇ ਖਾਪਾਂ ਦਾ ਤੀਜਾ ਮੁੱਖ ਮੁੱਦਾ ਸਮਲਿੰਗਤਾ ’ਤੇ ਕਾਨੂੰਨੀ ਰੋਕ ਲਗਵਾਉਣ ਦਾ ਹੈ। ਸਮਲਿੰਗਤਾ ਪੂਰੇ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ, ਇਸ ਲਈ ਇਸ ਕਲੰਕਿਤ ਅਤੇ ਅਣਮਨੁੱਖੀ ਕਾਰਿਆਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਹੋਣੀ ਚਾਹੀਦੀ ਹੈ। ਇਸ ਮੌਕੇ ਸਰਵਜਾਤੀ ਬਿਨੈਣ ਖਾਪ ਦੇ ਉਪ-ਪ੍ਰਧਾਨ ਅਤੇ ਭਗਤ ਸਿੰਘ, ਕਾਲਵਨ ਤਪਾ ਦੇ ਪ੍ਰਧਾਨ ਫਕੀਰ ਚੰਦ ਨੈਨ, ਧਮਤਾਨ ਤਪਾ ਦੇ ਪ੍ਰਧਾਨ ਪ੍ਰੀਤਮ ਸਿੰਘ, ਖਾਪ ਦੇ ਮਹਾਮੰਤਰੀ ਬਲਜੀਤ ਫੌਜੀ, ਚਹਿਲ ਖਾਪ ਦੇ ਪ੍ਰਧਾਨ ਬਲਬੀਰ ਸਿੰਘ, ਹੁੱਡਾ ਖਾਪ ਦੇ ਪ੍ਰਧਾਨ ਜਸੰਵਤ, ਮਹਿਲਾ ਖਾਪ ਦੀ ਕੌਮੀ ਪ੍ਰਧਾਨ ਸੰਤੋਸ਼ ਦਹੀਆ, ਜੋਧਪੁਰ ਰਾਜਸਥਾਨ ਤੋਂ ਭੰਵਰ ਲਾਲ, ਗੁਜਰਾਤ ਤੋਂ ਆਂਨਦਾ ਨੈਨ, ਦਾੜਨ ਖਾਪ ਦੇ ਪ੍ਰਧਾਨ ਸੂਰਜਭਾਨ, ਢੂਲ ਖਾਪ ਦੇ ਪ੍ਰਧਾਨ ਹਰਪਾਲ ਸਿੰਘ, ਸੂਬੇ ਸਿੰਘ ਸਮੈਣ, ਗਾਇਕ ਕੇ. ਡੀ. ਦਨੌਦਾ, ਬਿੰਦਰ ਦਨੌਦਾ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਖਾਪਾਂ ਦੇ ਪ੍ਰਧਾਨ ਅਤੇ ਪ੍ਰਤਿਨਿਧੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News