PM ਮੋਦੀ ਵੱਲੋਂ ਲਿਖੀ ਚਿੱਠੀ ਦਾ ਕੇਵਿਨ ਪੀਟਰਸਨ ਨੇ ਦਿੱਤਾ ਜਵਾਬ, ਜ਼ਾਹਿਰ ਕੀਤੀ ਇਹ ਇੱਛਾ

Friday, Jan 28, 2022 - 04:03 PM (IST)

PM ਮੋਦੀ ਵੱਲੋਂ ਲਿਖੀ ਚਿੱਠੀ ਦਾ ਕੇਵਿਨ ਪੀਟਰਸਨ ਨੇ ਦਿੱਤਾ ਜਵਾਬ, ਜ਼ਾਹਿਰ ਕੀਤੀ ਇਹ ਇੱਛਾ

ਨਵੀਂ ਦਿੱਲੀ : ਇੰਗਲੈਂਡ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਲਿਖੀ ਚਿੱਠੀ ਜ਼ਰੀਏ ਗਣਤੰਤਰ ਦਿਵਸ ਦੀ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਪੀਟਰਸਨ ਨੇ ਟਵੀਟ 'ਚ ਕਿਹਾ, 'ਪਿਆਰੇ ਨਰਿੰਦਰ ਮੋਦੀ ਜੀ, ਚਿੱਠੀ ਜ਼ਰੀਏ ਮੇਰੇ ਲਈ ਇਨ੍ਹਾਂ ਸ਼ਬਦਾਂ ਲਈ ਧੰਨਵਾਦ। 2003 ਵਿਚ ਭਾਰਤ ਵਿਚ ਕਦਮ ਰੱਖਣ ਦੇ ਬਾਅਦ ਮੈਨੂੰ ਹਰ ਯਾਤਰਾ 'ਤੇ ਤੁਹਾਡੇ ਦੇਸ਼ ਨਾਲ ਪਿਆਰ ਹੁੰਦਾ ਗਿਆ। ਮੈਨੂੰ ਹਾਲ ਹੀ ਵਿਚ ਪੁੱਛਿਆ ਗਿਆ ਸੀ ਕਿ ਮੈਨੂੰ ਭਾਰਤ ਬਾਰੇ ਸਭ ਤੋਂ ਵੱਧ ਕੀ ਪਸੰਦ ਹੈ ਅਤੇ ਮੇਰਾ ਜਵਾਬ ਆਸਾਨ ਸੀ, ਲੋਕ। ਸਾਰੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ। ਭਾਰਤ ਇਕ ਮਾਣਮੱਤਾ ਦੇਸ਼ ਹੈ ਅਤੇ ਵਿਸ਼ਵ ਪੱਧਰ 'ਤੇ ਇਕ ਪਾਵਰਹਾਉਸ ਹੈ। ਮੈਂ ਤੁਹਾਨੂੰ ਜਲਦੀ ਹੀ ਵਿਅਕਤੀਗਤ ਤੌਰ 'ਤੇ ਮਿਲਣ ਦੀ ਉਮੀਦ ਕਰਦਾ ਹਾਂ। ਭਾਰਤ ਜਿਸ ਤਰ੍ਹਾਂ ਇਕ ਗਲੋਬਲ ਲੀਡਰ ਵਜੋਂ ਆਪਣੇ ਜੰਗਲੀ ਜੀਵਾਂ ਦੀ ਰੱਖਿਆ ਕਰ ਰਿਹਾ ਹੈ, ਉਸ ਲਈ ਧੰਨਵਾਦ।'

ਇਹ ਵੀ ਪੜ੍ਹੋ: 'ਹਾਕੀ ਪੰਜਾਬ' ਨੂੰ ਵੱਡਾ ਝਟਕਾ, ਘਪਲੇਬਾਜ਼ੀ ਦੇ ਇਲਜ਼ਾਮ ਦਾ ਨੋਟਿਸ ਲੈਂਦਿਆਂ ਕੀਤਾ ਮੁਅੱਤਲ

PunjabKesari

ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਕਰੋਨਾ ਪਾਜ਼ੇਟਿਵ

ਪੀਟਰਸਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਜੋ ਚਿੱਠੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਉਸ ਵਿਚ ਲਿਖਿਆ ਹੈ, ‘ਪਿਆਰੇ ਮਿਸਟਰ, ਕੇਵਿਨ ਪੀਟਰਸਨ। ਭਾਰਤ ਵੱਲੋਂ ਨਮਸਤੇ, ਹਰ ਸਾਲ 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ। ਇਹ ਉਹ ਦਿਨ ਹੈ ਜਦੋਂ ਸਾਡੀ ਸੰਵਿਧਾਨ ਸਭਾ ਦੀ ਲੰਮੀ ਬਹਿਸ ਤੋਂ ਬਾਅਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਮੈਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਸਾਲ 26 ਜਨਵਰੀ ਬਹੁਤ ਖ਼ਾਸ ਹੈ। ਕਿਉਂਕਿ ਇਸ ਸਾਲ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਇਸ ਲਈ ਮੈਂ ਤੁਹਾਨੂੰ ਅਤੇ ਭਾਰਤ ਦੇ ਦੂਜੇ ਦੋਸਤਾਂ ਨੂੰ ਭਾਰਤ ਪ੍ਰਤੀ ਤੁਹਾਡੇ ਪਿਆਰ ਲਈ ਪੱਤਰ ਲਿਖਣ ਦਾ ਫੈਸਲਾ ਕੀਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੇ ਦੇਸ਼ ਅਤੇ ਸਾਡੇ ਲੋਕਾਂ ਨਾਲ ਮਿਲ ਕੇ ਕੰਮ ਕਰਦੇ ਰਹੋਗੇ।’

ਇਹ ਵੀ ਪੜ੍ਹੋ: ਓਲੰਪਿਕ ਤਮਗਾ ਜੇਤੂਆਂ ਨੂੰ ਪੋਡੀਅਮ ’ਤੇ ਬਿਨਾਂ ਮਾਸਕ ਜਾਣ ਦੀ ਮਿਲੀ ਇਜਾਜ਼ਤ, ਜਾਣੋ ਵਜ੍ਹਾ

ਪ੍ਰਧਾਨ ਮੰਤਰੀ ਦੀ ਚਿੱਠੀ ਵਿਚ ਕੇਵਿਨ ਪੀਟਰਸਨ ਲਈ ਅੱਗੇ ਲਿਖਿਆ ਹੈ, ‘ਕ੍ਰਿਕੇਟ ਦੇ ਮੈਦਾਨ ਵਿਚ ਤੁਸੀਂ ਜੋ ਉਪਲਬਧੀਆਂ ਹਾਸਲ ਕੀਤੀਆਂ ਹਨ, ਉਹ ਅਜੇ ਵੀ ਸਾਡੇ ਦਿਮਾਗ ਵਿਚ ਤਾਜ਼ਾ ਹਨ। ਭਾਰਤ ਅਤੇ ਇਸ ਦੇ ਲੋਕਾਂ ਨਾਲ ਤੁਹਾਡਾ ਸਬੰਧ ਸੱਚਮੁੱਚ ਸ਼ਾਨਦਾਰ ਹੈ। ਮੈਂ ਤੁਹਾਡੇ ਵੱਲੋਂ ਹਿੰਦੀ ਵਿਚ ਕੀਤੇ ਗਏ ਟਵੀਟ ਦਾ ਕਾਫ਼ੀ ਆਨੰਦ ਲੈਂਦਾ ਹਾਂ। ਇਕ ਵਾਰ ਫਿਰ ਮੈਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਭਵਿੱਖ ਵਿਚ ਤੁਹਾਡੇ ਨਾਲ ਮੁਲਾਕਾਤ ਦਾ ਇੰਤਜ਼ਾਰ ਰਹੇਗਾ।’

ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News