ਜੱਜ ਬੋਲੇ- ‘ਕੀ ਤੁਹਾਨੂੰ ਆਪਣੇ ਪ੍ਰਧਾਨ ਮੰਤਰੀ ’ਤੇ ਮਾਣ ਨਹੀਂ, ਮੈਨੂੰ ਤਾਂ ਹੈ’
Tuesday, Dec 14, 2021 - 11:02 AM (IST)
ਕੋਚੀ (ਭਾਸ਼ਾ)– ਕੇਰਲ ਹਾਈ ਕੋਰਟ ਨੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾਉਣ ਲਈ ਦਾਖਲ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਪਟੀਸ਼ਨਰ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ’ਤੇ ਸ਼ਰਮ ਆਉਂਦੀ ਹੈ। ਜਸਟਿਸ ਪੀ. ਵੀ. ਕੁਨਹੀਕ੍ਰਿਸ਼ਨਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ ਨੇ ਚੁਣਿਆ ਹੈ ਅਤੇ ਇਸ ਲਈ ਟੀਕਾਕਰਨ ਸਰਟੀਫਿਕੇਟ ’ਤੇ ਉਨ੍ਹਾਂ ਦੀ ਤਸਵੀਰ ਲਗਾਉਣ ’ਚ ਕੀ ਗਲਤ ਹੈ। ਜਦ ਪਟੀਸ਼ਨਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹੋਰ ਦੇਸ਼ਾਂ ’ਚ ਅਜਿਹੀ ਕੋਈ ਪ੍ਰੰਪਰਾ ਨਹੀਂ ਹੈ ਤਾਂ ਜੱਜ ਨੇ ਟਿੱਪਣੀ ਕੀਤੀ,‘ਕੀ ਤੁਹਾਨੂੰ ਆਪਣੇ ਪ੍ਰਧਾਨ ਮੰਤਰੀ ’ਤੇ ਮਾਣ ਨਹੀਂ ਹੈ, ਸਾਨੂੰ ਤਾਂ ਹੈ।’
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ
ਪਟੀਸ਼ਨਰ ਪੀਟਰ ਮਯਾਲੀਪਰਮਪਿਲ ਦੇ ਵਕੀਲ ਨੇ ਕਿਹਾ ਕਿ ਸਰਟੀਫਿਕੇਟ ਇਕ ਨਿੱਜੀ ਸਥਾਨ ਹੈ, ਜਿਸ ’ਚ ਨਿੱਜੀ ਵੇਰਵਾ ਦਰਜ ਹੁੰਦਾ ਹੈ, ਇਸ ਲਈ ਕਿਸੇ ਵਿਅਕਤੀ ਦੀ ਨਿੱਜਤਾ ’ਚ ਦਖਲ ਦੇਣਾ ਗਲਤ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਦੇਸ਼ ਦੇ 100 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਸਰਟੀਫਿਕੇਟ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਹੋਣ ਨਾਲ ਕੋਈ ਸਮੱਸਿਆ ਹੁੰਦੀ ਨਹੀਂ ਦਿਸਦੀ ਤਾਂ ਤੁਹਾਨੂੰ ਕੀ ਪ੍ਰੇਸ਼ਾਨੀ ਹੈ? ਅਦਾਲਤ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇਗੀ ਕਿ ਕੀ ਪਟੀਸ਼ਨ ’ਚ ਕੋਈ ਦਮ ਹੈ ਅਤੇ ਜੇ ਨਹੀਂ ਹੈ ਤਾਂ ਉਹ ਮਾਮਲੇ ਦਾ ਨਿਪਟਾਰਾ ਕਰ ਦੇਵੇਗੀ।
ਇਹ ਵੀ ਪੜ੍ਹੋ : ਵਿਦੇਸ਼ ’ਚ ਨੌਕਰੀ ਦੀ ਭਾਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਅਮਰੀਕਾ ਬਣਿਆ ਪਸੰਦੀਦਾ ਮੁਲਕ
ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ’ਤੇ ਪਟੀਸ਼ਨਰ ਦੇ ਇਤਰਾਜ਼ ਦੀ ਵਜ੍ਹਾ
ਪ੍ਰਧਾਨ ਮੰਤਰੀ ਦੀ ਤਸਵੀਰ ਸਰਟੀਫਿਕੇਟ ’ਤੇ ਲਗਾਉਣ ਨਾਲ ਜਨਤਾ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈ।
ਕਿਸੇ ਦਾ ਸਰਟੀਫਿਕੇਟ ਉਸ ਦੀ ਪ੍ਰਾਈਵੇਟ ਪ੍ਰਾਪਰਟੀ ਹੈ, ਇਸ ’ਤੇ ਉਸ ਦੀ ਜਾਣਕਾਰੀ ਦਰਜ ਹੁੰਦੀ ਹੈ। ਇਹ ਪ੍ਰਚਾਰ ਦੀ ਥਾਂ ਨਹੀਂ ਹੈ।
ਇਸ ਤਰ੍ਹਾਂ ਦੀ ਤਸਵੀਰ ਵੋਟਰਾਂ ਦਾ ਮਨ ਬਦਲ ਸਕਦੀ ਹੈ।
ਤਸਵੀਰ ਲਾ ਕੇ ਸਰਟੀਫਿਕੇਟ ਦੇਣ ਵਾਲੇ ਨੂੰ ਆਪਣੀ ਗੱਲ ਸੁਣਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਇਸ ਸ਼ਖਸ ਨੇ 1 ਸਾਲ ਤੱਕ ਚਲਾਇਆ ਲੰਗਰ, ਰੋਜ਼ਾਨਾ ਖਰਚ ਹੁੰਦੇ ਸਨ ਲੱਖਾਂ ਰੁਪਏ
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ