ਕੇਰਲ ਦਾ ਇੰਜੀਨੀਅਰ ਆਈ.ਐਸ ਲਈ ਕਰਦਾ ਹੈ ਕੰਮ, ਜਾਂਚ ਦੇ ਲਈ ਐਨ.ਆਈ.ਏ. ਦੀ ਛਾਪੇਮਾਰੀ

Friday, Aug 04, 2017 - 06:02 PM (IST)

ਕੇਰਲ—ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੀ ਤਾਰ ਸਾਊਥ 'ਚ ਜੁੜੇ ਹੋਣ ਦੇ ਪੁਖਤਾ ਸਬੂਤ ਮਿਲੇ ਹਨ। ਇਸ ਦੇ ਚਲਦੇ ਵੀਰਵਾਰ ਰਾਤ ਨੂੰ ਟੀਮ ਨੇ ਕੇਰਲ ਦੇ ਇੰਜੀਨੀਅਰ ਦੇ ਘਰ ਛਾਪਾ ਮਾਰਿਆ। ਐਨ.ਆਈ.ਏ. ਦੀ ਛਾਪੇਮਾਰੀ ਉਸ ਦੇ ਤਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨਾਲ ਜੁੜੇ ਹੋਣ ਦੇ ਸ਼ੱਕ 'ਚ ਕੀਤੀ ਗਈ ਹੈ। ਇਕ ਅਧਿਕਾਰੀ ਨੇ ਨਾਂ ਨਾ ਜਾਹਰ ਕਰਨ ਦੀ ਸ਼ਰਤ 'ਤੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇੰਜੀਨੀਅਰ ਦੇ ਘਰ ਐਨ.ਆਈ.ਏ. ਦੀ ਟੀਮ ਵੀਰਵਾਰ ਰਾਤ ਨੂੰ ਪਹੁੰਚੀ ਸੀ।
ਅਧਿਕਾਰੀ ਨੇ ਦੱਸਿਆ ਕਿ, ਨੌਜਵਾਨ ਨੂੰ ਕੋਚੀ ਤੋਂ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਜਾਣਕਾਰੀ ਦੇ ਮੁਤਾਬਕ ਐਨ.ਆਈ.ਏ. ਅਧਿਕਾਰੀਆਂ ਨੇ ਇੰਜੀਨੀਅਰ ਦੇ ਮੋਬਾਇਲ ਫੋਨ ਅਤੇ ਲੈਪਟਾਪ ਜ਼ਬਤ ਕਰ ਲਏ ਹਨ। ਬਾਅਦ 'ਚ ਉਸ ਨੂੰ ਵਾਪਸ ਕੋਚੀ ਲਿਆਇਆ ਗਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਐਨ.ਆਈ.ਏ. ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਕ ਐਨ.ਆਈ.ਏ. ਮਾਰਚ 'ਚ ਕਨੂੰਰ ਦੇ ਨੇੜੇ ਕਨਕਮਾਲਾ 'ਚ ਅੱਠ ਆਈ.ਐਸ. ਸਮਰਥਕਾਂ ਦੀ ਹੋਈ ਇਕ ਗੁਪਤ ਬੈਠਕ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਇਸ ਮਾਮਲੇ 'ਚ ਇਕ ਨੂੰ ਛੱਡ ਹੋਰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


Related News