ਭਾਰਤ-ਪਾਕਿ ਦੇ ਵਿਚਾਲੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭੁੱਖ ਹੜਤਾਲ ਨਹੀਂ ਕਰਨਗੇ ਕੇਜਰੀਵਾਲ

02/26/2019 6:43:23 PM

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ-ਪਾਕਿ ਵਿਚਾਲੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਹ ਇਕ ਮਾਰਚ ਤੋਂ ਪ੍ਰਸਤਾਵਿਤ ਆਪਣੀ ਅਣਮਿੱਥੇ ਭੁੱਖ ਹੜਤਾਲ ਨੂੰ ਟਾਲ ਰਹੇ ਹਨ। ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਕੈਂਪ 'ਤੇ ਮੰਗਲਵਾਰ ਦੀ ਸਵੇਰ ਭਾਰਤ ਦੇ ਗਮਲੇ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਉਨ੍ਹਾਂ ਟਵੀਟ ਕੀਤਾ, ਭਾਰਤ-ਪਾਕਿ ਵਿਚਾਲੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੈਂ ਦਿੱਲੀ ਲਈ ਪੂਰਨ ਰਾਜ ਦੀ ਮੰਗ ਨੂੰ ਲੈ ਕੇ ਕੀਤੇ ਜਾਣ ਵਾਲੇ ਭੁੱਖ ਹੜਤਾਲ ਨੂੰ ਟਾਲ ਰਿਹਾ ਹਾਂ। ਅੱਜ ਅਸੀਂ ਸਾਰੇ ਇਕ ਰਾਸ਼ਟਰ ਦੇ ਰੂਪ 'ਚ ਖੜ੍ਹੇ ਹਾਂ। ਇਸ ਤੋਂ ਪਹਿਲਾਂ ਪਾਕਿਸਤਾਨ 'ਚ ਹਵਾਈ ਹਮਲੇ ਕਰਨ ਵਾਲੇ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੂੰ ਕੇਜਰੀਵਾਲ ਨੇ ਸਲਿਊਟ ਕੀਤਾ। ਕੇਜਰੀਵਾਲ ਨੇ ਟਵੀਟ ਕੀਤਾ, 'ਮੈਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਦੀ ਬਹਾਦਰੀ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਪਾਕਿਸਤਾਨ 'ਚ ਅੱਤਵਾਦੀ ਕੈਂਪਾਂ 'ਤੇ ਹਮਲੇ ਕਰ ਸਾਡਾ ਮਾਣ ਵਧਾਇਆ ਹੈ।


Inder Prajapati

Content Editor

Related News