Breaking: ਕੇਦਾਰਨਾਥ 'ਚ ਹੈਲੀਕਾਪਟਰ ਹਾਦਸਾ, ਮੱਚੀ ਹਫ਼ੜਾ-ਦਫ਼ੜੀ, ਹੈਰਾਨੀਜਨਕ ਵੀਡੀਓ ਆਈ ਸਾਹਮਣੇ
Saturday, May 17, 2025 - 01:16 PM (IST)

ਉਤਰਾਖੰਡ : ਉਤਰਾਖੰਡ ਦੇ ਕੇਦਾਰਨਾਥ ਧਾਮ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਧਾਮ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਖ਼ਰਾਬ ਨਤੀਜੇ ਲਿਆਉਣ ਵਾਲੇ ਸਕੂਲਾਂ ਦੇ ਅਧਿਆਪਕ ਸਾਵਧਾਨ, ਸਿੱਖਿਆ ਵਿਭਾਗ ਕਰੇਗਾ ਕਾਰਵਾਈ
ਦਰਅਸਲ ਇਹ ਹਾਦਸਾ ਹੈਲੀਕਾਪਟਰ ਦੀ ਲੈਂਡਿੰਗ ਦੌਰਾਨ ਵਾਪਰਿਆ ਹੈ। ਇਹ ਹੈਲੀਕਾਪਟਰ ਰਿਸ਼ੀਕੇਸ਼ ਏਮਜ਼ ਦਾ ਦੱਸਿਆ ਜਾ ਰਿਹਾ ਹੈ, ਜੋ ਇੱਕ ਮਰੀਜ਼ ਨੂੰ ਲੈਣ ਲਈ ਰਿਸ਼ੀਕੇਸ਼ ਤੋਂ ਕੇਦਾਰਨਾਥ ਆ ਰਿਹਾ ਸੀ। ਇਸ ਦੇ ਅੰਦਰ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਸਵਾਰ ਸੀ, ਜਿਸ ਦਾ ਬਚਾਅ ਹੋ ਗਿਆ। ਇਸ ਦੌਰਾਨ ਕੇਦਾਰਨਾਥ ਧਾਮ ਵਿੱਚ ਲੈਂਡਿੰਗ ਕਰਦੇ ਸਮੇਂ ਹੈਲੀਕਾਪਟਰ ਦੀ ਟੇਲਬਾਨ ਟੁੱਟ ਗਈ। ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ